Diljit Dosanjh’s Tips for Success : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਫੋਕਸ ਹੀ ਜੀਵਨ ਵਿੱਚ ਸਫ਼ਲਤਾ ਦੀ ਕੁੰਜੀ ਹੈ । ਇੰਸਟਾਗ੍ਰਾਮ ਤੇ ਆਪਣੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਹੈਸ਼ਟੇਗਫੋਕਸ ਜ਼ਿੰਦਗੀ ਵਿੱਚ ਤੁਹਾਡਾ ਧਿਆਨ ਕਈ ਵਾਰ ਭਟਕੇਗਾ ਪਰ ਹਮੇਸ਼ਾ ਫੋਕਸਡ ਰਹੋ । ਤੁਸੀਂ ਇੱਕ ਵਾਰ ਹੀ ਜਿਉਂਦੇ ਹੋ, ਇਸ ਲਈ ਪਰਵਾਹ ਨਹੀਂ ਕਰਨੀ ਕਿਸੇ ਦੀ …ਸਖ਼ਤ ਮਿਹਨਤ ਸਫ਼ਲਤਾ ਦੀ ਕੁੰਜੀ ਹੈ …ਬਾਬਾ ਸਭ ਦਾ ਭਲਾ ਕਰੇ ।’
![Diljit Dosanjh's Tips for Success](https://dailypost.in/wp-content/uploads/2020/08/diljit.jpg)
ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਦਿਲਜੀਤ ਨੇ ਆਪਣੇ ਐਲਬਮ ਦਾ ਟਾਈਟਲ ਟ੍ਰੈਕ ਰਿਲੀਜ਼ ਕੀਤਾ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕੁਝ ਅੰਸ਼ ਦਿਖਾਏ ਹਨ । ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਉਹਨਾਂ ਦੀ ਬਾਲੀਵੁੱਡ ਫ਼ਿਲਮ ਗੁੱਡ ਨਿਊਜ਼ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।