ਅਦਾਕਾਰਾ ਰਾਧਿਕਾ ਮਦਾਨ ਨੂੰ ਟੀਵੀ ਇੰਡਸਟਰੀ ਵਿੱਚ ਟਿੱਪਣੀ ਕਰਨਾ ਮਹਿੰਗਾ ਪੈ ਗਿਆ ਹੈ। ਇੱਕ ਤੋਂ ਬਾਅਦ ਇੱਕ ਟੈਲੀਵਿਜ਼ਨ ਇੰਡਸਟਰੀ ਦੇ ਸੈਲੇਬਸ ਰਾਧਿਕਾ ਨੂੰ ਜਵਾਬ ਦੇਣ ਵਿੱਚ ਲੱਗੇ ਹੋਏ ਹਨ। ਪਹਿਲਾਂ ਅਦਾਕਾਰਾ ਸਯੰਤਾਨੀ ਘੋਸ਼ ਨੇ ਰਾਧਿਕਾ ‘ਤੇ ਪਲਟਵਾਰ ਕੀਤਾ ਸੀ ਅਤੇ ਹੁਣ ਨਿਰਮਾਤਾ ਏਕਤਾ ਕਪੂਰ ਵੀ ਅੱਗੇ ਆ ਗਈ ਹੈ।
ਰਾਧਿਕਾ ਮਦਾਨ ਨੇ ਕਿਹਾ ਸੀ ਕਿ ਉੱਥੇ ਅਦਾਕਾਰਾਂ ਨੂੰ ਲੰਬੇ ਸਮੇਂ ਤੱਕ ਲਗਾਤਾਰ ਕੰਮ ਕਰਨਾ ਪੈਂਦਾ ਹੈ। ਰਾਧਿਕਾ ਨੇ ਦੱਸਿਆ ਕਿ ਉਸ ਨੇ ਟੀਵੀ ਸੀਰੀਅਲ ਦਾ ਹਿੱਸਾ ਬਣਦੇ ਹੋਏ ਲਗਾਤਾਰ 48 ਘੰਟੇ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸ਼ੋਅ ਦੀ ਸਕ੍ਰਿਪਟ ਸ਼ੂਟਿੰਗ ਦੇ ਸਮੇਂ ਹੀ ਆਉਂਦੀ ਸੀ ਅਤੇ ਨਿਰਦੇਸ਼ਕ ਵੀ ਹਰ ਮਹੀਨੇ ਬਦਲਦੇ ਰਹਿੰਦੇ ਸਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਹਾਲਾਂਕਿ, ਅਦਾਕਾਰਾ ਦੀਆਂ ਇਹ ਗੱਲਾਂ ਟੀਵੀ ਇੰਡਸਟਰੀ ਨਾਲ ਜੁੜੇ ਸੈਲੇਬਸ ਨੂੰ ਨਹੀਂ ਆ ਰਹੀਆਂ ਹਨ। ਅਦਾਕਾਰਾ ਸਯੰਤਾਨੀ ਘੋਸ਼ ਨੇ ਰਾਧਿਕਾ ਮਦਾਨ ਦੀ ਸਖ਼ਤ ਆਲੋਚਨਾ ਕੀਤੀ। ਉਸ ਨੇ ਕਿਹਾ ਸੀ ਕਿ ਉਸ ਨੇ ਜਿੱਥੋਂ ਸਿੱਖਿਆ ਹੈ, ਅੱਜ ਉਹੀ ਗੱਲ ਨੂੰ ਚੰਗਾ-ਮਾੜਾ ਕਹਿ ਰਹੀ ਹੈ, ਜੋ ਬਹੁਤ ਦੁੱਖ ਦੀ ਗੱਲ ਹੈ। ਹੁਣ ਨਿਰਮਾਤਾ ਏਕਤਾ ਕਪੂਰ ਨੇ ਸਯੰਤਾਨੀ ਦੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਰਾਧਿਕਾ ਦੀ ਗੱਲ ਨੂੰ ਦੁਖਦ ਅਤੇ ਸ਼ਰਮਨਾਕ ਦੱਸਿਆ ਹੈ। ਏਕਤਾ ਕਪੂਰ ਨੇ ਕੈਪਸ਼ਨ ਲਿਖਿਆ- ਉਦਾਸ ਅਤੇ ਸ਼ਰਮਨਾਕ। ਅਦਾਕਾਰਾਂ ਨੂੰ ਆਪਣੀਆਂ ਜੜ੍ਹਾਂ ਦਾ ਕੋਈ ਸਤਿਕਾਰ ਨਹੀਂ ਹੈ।