Famous Lyricist Of Punjab Dies : ਕਈ ਵਾਰ ਇੰਝ ਹੁੰਦਾ ਹੈ ਕਿ ਬੰਦਾ ਕਾਮਯਾਬੀ ਦੀਆਂ ਮੰਜਿਲ ਦੇ ਵੱਲ੍ਹ ਵੱਧਦਾ-ਵੱਧਦਾ ਮੰਜਿਲ ਦੇ ਬਹੁਤ ਨਜ਼ਦੀਕ ਪਹੁੰਚ ਜਾਂਦਾ ਹੈ। ਤੇ ਅਚਾਨਕ ਅਜਿਹਾ ਕੁੱਝ ਮਾੜਾ ਵਾਪਰ ਜਾਂਦਾ ਹੈ। ਜਿਸ ਦੇ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।ਅਜਿਹੀ ਹੀ ਇੱਕ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਪੰਜਾਬ ਮਿਉਂਜ਼ਿਕ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਪਿੰਡ ਕੁਰੜ ਦੇ ਜੰਮ ਪਲ ਮਸ਼ਹੂਰ ਪੰਜਾਬੀ ਗਾਇਕ ਗੀਤਕਾਰ ਗੁਰਿੰਦਰ ਸਿੰਘ ਸਰਾਂ ਦੀ ਕੈਨੇਡਾ ਦੇ ਵਿੱਚ ਮੌਤ ਹੋਣ ਦੀ ਖ਼ਬਰ ਹੈ।ਸਮਾਜ ਸੇਵੀ ਗਗਨ ਸਰਾਂ ਕੁਰੜ ਨੇ ਦੱਸਿਆ। ਕਿ ਗੁਰਿੰਦਰ ਸਿੰਘ ਸਰਾਂ (31) ਪੁੱਤਰ ਬਲਵੀਰ ਸਿੰਘ ਵਾਸੀ ਕੁਰੜ ਡੇਢ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਭਾਲ ‘ਦੇ ਵਿੱਚ ਆਪਣੀ ਪਤਨੀ ਕਿਰਨ ਪਾਲ ਕੌਰ ਸਮੇਤ ਐਡ-ਮਿੰਟਨ (ਕੈਨੇਡਾ) ਗਿਆ ਹੋਇਆ ਸੀ।
ਕਿਰਨਪਾਲ ਕੌਰ ਸਟੱਡੀ ਵੀਜ਼ੇ ‘ਦੇ ਉੱਤੇ ਹੈ ਜਦਕਿ ਗੁਰਿੰਦਰ ਸਿੰਘ ਕੋਲ ਕੈਨੇਡਾ ਦਾ ਵਰਕ ਪਰਮਿਟ ਸੀ। ਕੁੱਝ ਦਿਨ ਪਹਿਲਾਂ ਜਦੋਂ ਉਹ ਆਪਣੀ ਪਤਨੀ ਸਮੇਤ ਇੱਕ ਪੀਜ਼ਾ ਰੈਸਟੋਰੈਂਟ ਦੇ ਵਿੱਚ ਗਿਆ ਤਾਂ ਉਸ ਨੂੰ ਉੱਥੇ ਅਚਾਨਕ ਦਿਮਾਗ ਦਾ ਦੌਰਾ ਪੈ ਗਿਆ। ਉਸ ਨੂੰ ਇਲਾਜ ਲਈ ਰਾਇਲ ਅਲੈਗਜ਼ੈਂਡਰ ਹਸਪਤਾਲ, ਐਡਮਿੰਟਨ ਦੇ ਵਿੱਚ ਹਸਪਤਾਲ ਦੇ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਹ ਜ਼ਿੰਦਗੀ ‘ਤੇ ਮੌਤ ਦੀ ਲੜਾਈ ਲੜਦਾ ਹੋਇਆ 30 ਜੁਲਾਈ ਦੀ ਨੂੰ ਦਮ ਤੋੜ ਗਿਆ। ਗੁਰਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਤੇ 2 ਭੈਣਾਂ ਦਾ ਇਕਲੌਤਾ ਭਰਾ ਸੀ।