Farmers threaten Kangana Ranaut : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਲੈ ਕੇ ਕਾਫੀ ਟਵੀਟ ਕੀਤੇ ਹਨ । ਕੰਗਨਾ ਅੰਦੋਲਨ ਦੁ ਸ਼ੁਰੂਆਤ ਵਿਚ ਕਿਸਾਨਾਂ ਨੂੰ ਗ਼ਲਤ ਦਸ ਰਹੀ ਸੀ ।ਉਹ ਇਸ ਅੰਦੋਲਨ ਨੂੰ ਵਿਰੋਧੀਆਂ ਦੇ ਸਾਜਿਸ਼ ਦਸ ਰਹੀ ਸੀ। ਉਹ ਇਸ ਅੰਦੋਲਨ ਦਾ ਸਮਰਥਨ ਕਰਨ ਵਾਲੇ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਨੂੰ ਵੀ ਗਲਤ ਦਸ ਰਹੀ ਹੈ । ਕਿਸਾਨਾਂ ਨੂੰ ਕੰਗਨਾ ਦੇ ਇਹਨਾਂ ਬਿਆਨਾਂ ਕਰਨ ਉਸ ਤੇ ਬਹੁਤ ਗੁੱਸਾ ਹੈ ।
ਕਿਸਾਨਾਂ ਨੇ ਫੈਂਸਲਾ ਕੀਤਾ ਹੈ ਕਿ ਉਹ ਕੰਗਨਾ ਦੀਆ ਫਿਲਮਾਂ ਪੰਜਾਬ ਦੇ ਵਿਚ ਰਿਲੀਜ਼ ਨਹੀਂ ਹੋਣ ਦੇਣਗੇ । ਉਹਨਾਂ ਨੇ ਕਿਹਾ ਕੰਗਨਾ ਫੈਮ ਪਾਉਣ ਲਈ ਰਾਜਨੀਤੀ ਦਾ ਆਰੋਪ ਲਗਾ ਰਹੀ ਹੈ । ਉਹਨਾਂ ਨੇ ਕਿਹਾ ਕਿ ਕੰਗਨਾ ਦਾ ਕੋਈ ਵੀ ਕਸੂਰ ਨਹੀਂ ਹੈ। ਜਿਸ ਬੰਦੇ ਨੂੰ ਜਿੰਨੀ ਕੁ ਅਕਲ ਹੁੰਦੀ ਹੈ ਉਹ ਉਨ੍ਹਾਂ ਹੀ ਬੋਲਦਾ ਹੈ । ਉਹਨਾਂ ਨੇ ਕਿਹਾ ਬੰਦਾ ਖੁਦ ਨੂੰ ਪ੍ਰਮੋਟ ਕਰਨ ਲਈ ਇੰਝ ਕਰਦਾ ਹੈ ਜਿਸ ਤਰਾਂ ਕੰਗਨਾ ਨੇ ਕੀਤਾ ।
ਦਸ ਦੇਈਏ ਕਿ ਕੰਗਨਾ ਨੇ ਕੁੱਝ ਸਮਾਂ ਪਹਿਲਾਂ ਇਕ ਬਜ਼ੁਰਗ ਮਾਤਾ ਦੇ ਤਸਵੀਰ ਤੇ ਵੀਡੀਓ ਸਾਂਝੀ ਕੀਤੀ ਸੀ ਤੇ ਉਸ ਮਾਤਾ ਦੀ ਤੁਲਨਾ ਸ਼ਾਹੀਨ ਬਾਗ ਵਿਚ ਧਰਨੇ ਤੇ ਨਜ਼ਰ ਆਈ ।ਬਿਲਕਿਸ ਦਾਦੀ ਨਾਲ ਕੀਤੀ ਤੇ ਕਿਹਾ ਇਹ 100 ਰੁਪਏ ਲੈ ਕ ਆਉਣ ਵਾਲੀ ਔਰਤ ਹੈ । ਇਸ ਤੋਂ ਬਾਅਦ ਕੰਗਨਾ ਰਣੌਤ ਨੂੰ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਤੇ ਅਦਾਕਾਰਾ ਦੇ ਗੁੱਸੇ ਦਾ ਵੀ ਸਾਹਮਣਾ ਕਰਨ ਪਿਆ ।