ਐਸ਼ਵਰਿਆ ਰਾਏ ਤੋਂ ਬਾਅਦ ਹੁਣ ਫਿਲਮ ਸਟਾਰ ਅਤੇ ਸਾਬਕਾ ਸਾਂਸਦ ਸ਼ਤਰੂਘਨ ਸਿਨ੍ਹਾ ਦੀ ਪਤਨੀ ਤੇ ਪੁੱਤਰ ‘ਤੇ ਵੀ ED ਸ਼ਿਕੰਜਾ ਕੱਸ ਸਕਦਾ ਹੈ। ਸ਼ਤਰੂਘਨ ਸਿਨ੍ਹਾ ਦੀ ਪਤਨੀ ਪੂਨਮ ਤੇ ਬੇਟੇ ਕੁਸ਼ ਸਿਨ੍ਹਾ ਦੇ ਖਿਲਾਫ ਸ਼ਿਕਾਇਤ ਇੱਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਦਰਜ ਕੀਤੀ ਗਈ ਹੈ। ਮਾਮਲਾ ਸਾਲ 2002 ਦਾ ਹੈ। ਸਿਕਾਇਤਕਰਤਾ ਸੰਦੀਪ ਦਬਾਧੇ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਗੋਰਖਨਾਥ ਦਬਾਧੇ ਨੇ ਆਪਣੀ 60 ਹਜ਼ਾਰ ਵਰਗ ਫੁੱਟ ਜ਼ਮੀਨ ਦੀ ਪਾਵਰ ਆਫ ਅਟਾਰਨੀ ਸ਼ਤਰੂਘਨ ਸਿਨ੍ਹਾ ਦੇ ਬੇਟੇ ਕੁਸ਼ ਤੇ ਪਤਨੀ ਪੂਨਮ ਦੇ ਨਾਂ 2002 ਵਿਚ ਕਰ ਦਿੱਤੀ। ਉਸ ਤੋਂ ਬਾਅਦ ਸਾਲ 2007 ਵਿਚ ਗੋਰਖਨਾਥ ਦੀ ਮੌਤ ਹੋ ਗਈ। ਕਾਨੂੰਨ ਮੁਤਾਬਕ ਉਸ ਜ਼ਮੀਨ ਦਾ ਮਾਲਕਾਨਾ ਹੱਕ ਸਾਡਾ ਹੋਣਾ ਚਾਹੀਦਾ ਹੈ।
ਇਸ ਜ਼ਮੀਨ ਨੂੰ ਸ਼ਤਰੂਘਨ ਸਿਨ੍ਹਾ ਦੇ ਬੇਟੇ ਕੁਸ਼ ਨੇ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਸੰਦੀਪ ਦਾ ਦੋਸ਼ ਹੈ ਕਿ ਸ਼ਤਰੂਘਨ ਸਿਨ੍ਹਾ ਦੇ ਨਾਂ ਦਾ ਫਾਇਦਾ ਚੁੱਕ ਕੇ ਇਸ ਜ਼ਮੀਨ ਨੂੰ ਮਾਲ ਵਿਭਾਗ ਵਿਚ ਆਪਣੇ ਨਾਂ ਤੋਂ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਉਸ ਮੁਤਾਬਕ ਸਿਨ੍ਹਾ ਪਰਿਵਾਰ ਦੇ ਲੋਕ ਇਸ ਜ਼ਮੀਨ ਦਾ 2004 ਤੋਂ ਹੀ ਇਸਤੇਮਾਲ ਕਰ ਰਹੇ ਹਨ। ਇਸ ਨੂੰ ਲੈ ਕੇ ਅਸੀਂ ਪਹਿਲਾਂ ਮੁੰਬਈ ਪੁਲਿਸ ਤੋਂ ਸ਼ਿਕਾਇਤ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ. ਇਸ ਤੋਂ ਬਾਅਦ ਅਸੀਂ ED ਨੂੰ ਡਾਕ ਜ਼ਰੀਏ ਸ਼ਿਕਾਇਤ ਭੇਜੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਹੁਣ ਦੇਖਣਾ ਇਹ ਹੋਵੇਗਾ ਕਿ ਈ. ਡੀ. ਇਸ ਮਾਮਲੇ ਵਿਚ ਕਾਰਵਾਈ ਕਰਦੀ ਹੈ ਜਾਂ ਨਹੀਂ ਜਾਂ ਵਾਪਸ ਪੁਲਿਸ ਕੋਲ ਮਾਮਲਾ ਭੇਜ ਦਿੰਦੀ ਹੈ ਕਿਉਂਕਿ ਜ਼ਿਆਦਾਤਰ ਮਾਮਲਿਆਂ ਵਿਚ ED ਉਨ੍ਹਾਂ ਮਾਮਲਿਆਂ ਵਿਚ ਕਾਰਵਾਈ ਕਰਦੀ ਹੈ ਜਿਥੇ ਪੈਸਿਆਂ ਦਾ ਲੈਣ-ਦੇਣ ਹੁੰਦਾ ਹੈ।