Gagan Kokari’s new song : ਗਗਨ ਕੋਕਰੀ ਦਾ ਨਵਾਂ ਗੀਤ ‘ਬਲੈਸਿੰਗਸ ਆਫ ਸਿਸਟਰ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੋਬਨ ਚੀਮਾ ਨੇ ਲਿਖੇ ਹਨ ਅਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਇਸ ਗੀਤ ‘ਚ ਭੈਣ ਭਰਾ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਭੈਣਾਂ ਆਪਣੇ ਭਰਾਵਾਂ ਦੀ ਖੁਸ਼ੀ ਅਤੇ ਉਨ੍ਹਾਂ ਦੀ ਹਰ ਖਾਹਿਸ਼ ਨੂੰ ਪੂਰਾ ਹੋਣ ਲਈ ਰੱਬ ਅੱਗੇ ਅਰਦਾਸਾਂ ਕਰਦੀਆਂ ਹਨ ।
ਆਪ ਭਾਵੇਂ ਉਹ ਕਿੰਨਾ ਵੀ ਦੁਖੀ ਹੋਣ ਪਰ ਆਪਣੇ ਭਰਾਵਾਂ ਦੀ ਖ਼ੈਰ ਉਹ ਸਦਾ ਹੀ ਮੰਗਦੀਆਂ ਹਨ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਗਗਨ ਕੋਕਰੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਇਸ ਗੀਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ।

ਇਸ ਗੀਤ ਨੂੰ ਗਗਨ ਕੋਕਰੀ ਨੇ ਹਰ ਉਸ ਭੈਣ ਨੂੰ ਸਮਰਪਿਤ ਕੀਤਾ ਹੈ, ਜੋ ਆਪਣੇ ਭਰਾ ਨੂੰ ਬਹੁਤ ਹੀ ਪਿਆਰ ਕਰਦੀ ਹੈ । ਗਗਨ ਕੋਕਰੀ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਹਨ ਪਰ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਹੀ ਨਜ਼ਦੀਕ ਹੈ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮ ਇੰਡਸਟਰੀ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ ।
ਦੇਖੋ ਵੀਡੀਓ : ਮੇਰਾ ਭਰਾ ਅੱਤਵਾਦੀ ਨਹੀਂ ਸੱਤਵਾਦੀ ਸੀ’-ਸੰਤਾਂ ਦੇ ਵੱਡੇ ਭਾਈ ਸਾਹਿਬ ਦੇ ਸੁਣੋ ਖੁਲਾਸੇ !






















