Gurbani Verse Inspires Diljeet : ਗੁਰਬਾਣੀ ‘ਚ ਪੂਰੀ ਕਾਇਨਾਤ ਦਾ ਰਹੱਸ ਛੁਪਿਆ ਹੋਇਆ ਹੈ ਅਤੇ ਇਨਸਾਨ ਦੀ ਹਰ ਮੁਸ਼ਕਿਲ ਦਾ ਹੱਲ ਇਹ ਗੁਰਬਾਣੀ ਦੱਸਦੀ ਹੈ । ਦਿਲਜੀਤ ਦੋਸਾਂਝ ਵੀ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ । ਉਹ ਅਕਸਰ ਆਪਣੀਆਂ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਪਰ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗੁਰਬਾਣੀ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ਬੋਲਦੇ ਹੋਏ ਵਿਖਾਈ ਦੇ ਰਹੇ ਹਨ।
ਇਸ ਦੇ ਨਾਲ ਹੀ ਉਹ ਇਹ ਵੀ ਕਹਿ ਰਹੇ ਹਨ ਕਿ ਉਹ ਹਮੇਸ਼ਾ ਗੁਰਬਾਣੀ ‘ਤੇ ਅਮਲ ਕਰਦੇ ਹਨ । ਕਈ ਵਾਰ ਕੋਈ ਇਨਸਾਨ ਮੈਨੂੰ ਚੰਗਾ ਨਹੀਂ ਲੱਗਦਾ, ਪਰ ਫਿਰ ਇੱਕਦਮ ਮੇਰੇ ਮਨ ‘ਚ ਗੁਰਬਾਣੀ ਦਾ ਇਹ ਸ਼ਬਦ ਧਿਆਨ ‘ਚ ਆ ਜਾਂਦਾ ਹੈ ।ਉਹ ਕਹਿੰਦੇ ਹਨ ਕਿ ਅਕਸਰ ਉਹ ਭੁੱਲ ਜਾਂਦੇ ਹਨ ਅਤੇ ਹਰ ਰੋਜ਼ ਇਸ ਨੂੰ ਮੈਂ ਯਾਦ ਕਰਦਾ ਹੈ ।ਦਿਲਜੀਤ ਕਹਿੰਦੇ ਹਨ ਕਿ ਇਹ ਸਿਰਫ਼ ਮੈਂ ਤੁਹਾਨੂੰ ਹੀ ਨਹੀਂ ਦੱਸ ਰਿਹਾ ਬਲਕਿ ਮੈਂ ਆਪਣੀ ਜ਼ਿੰਦਗੀ ‘ਚ ਇਸ ਤੇ ਅਮਲ ਕਰਦਾ ਹਾਂ।