Happy Raikoti Released Song’s Poster : ਪੰਜਾਬੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਆਪਣੇ ਨਵੇਂ ਧਾਰਮਿਕ ਪ੍ਰੋਜੈਕਟ ਦੀ ਪਹਿਲੀ ਝਲਕ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਕੀ ਗਾਵਾਂ ਤੇਰੀ ਮਹਿਮਾ ਸਤਿਗੁਰੂ ਹਰ ਇੱਕ Chunjh Nu Daane Dinda । ਮੇਰਾ ਗਾਇਆ ਪਹਿਲਾ ਸ਼ਬਦ ਰਿਲੀਜ਼ ਕਰ ਰਿਹਾ ਹਾਂ ਆਪਣੇ ਯੂਟਿਊਬ ਚੈਨਲ ‘ਤੇ ਅਤੇ ਜਿਸ ਦਿਨ ਦਾ ਰਿਕਾਰਡ ਹੋਇਆ ਹੈ ਮੇਰੀ ਸਵੇਰ ਇਸ ਤੋਂ ਸ਼ੁਰੂ ਹੁੰਦੀ ਹੈ । ਉਮੀਦ ਹੈ ਤੁਹਾਡੀ ਵੀ ਹੋਇਆ ਕਰੇਗੀ ।
ਇਸ ਧਾਰਮਿਕ ਗੀਤ ਦੇ ਬੋਲ ਖੁਦ ਹੈਪੀ ਰਾਏਕੋਟੀ ਨੇ ਹੀ ਲਿਖੇ ਤੇ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ । ਵੀਡੀਓ Sudh Singh ਨੇ ਤਿਆਰ ਕੀਤੀ ਹੈ । ਇਹ ਸ਼ਬਦ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਜੇਕਰ ਹੈਪੀ ਰਾਏਕੋਟੀ ਦੇ ਕੈਰੀਅਰ ਦੀ ਗੱਲ ਕਰੀਏ ਤਾ ਉਹ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਅਦਾਕਾਰ ਹਨ । ਉਹਨਾਂ ਨੇ ਬਹੁਤ ਸਾਰੇ ਗਾਣੇ ਹਨ ਜੋ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਓਂਦੇ ਹਨ ।
ਦੇਖੋ ਵੀਡੀਓ : ਦਿੱਲੀ ‘ਚ ਵਜੂਦ ਦੀ ਲੜਾਈ ਲੜ ਰਹੇ ਕਿਸਾਨਾਂ ਲਈ ਲੋਕਾਂ ਦੀਆਂ ਭਾਵਨਾਵਾਂ ਦੇਖੋ ਕੀ-ਕੀ ਕਰ ਰਹੇ ਦਾਨ