Harbhajan Mann Refuses Shiromani Singer Award : ਪੰਜਾਬ ਵੱਲੋਂ ਸਾਹਿਤ ਅਤੇ ਕਲਾ ਦੇ 18 ਵੱਖ-ਵੱਖ ਵਰਗਾਂ ਲਈ ਸਾਹਿਤ ਰਤਨ ਅਤੇ ਸ੍ਰੋਮਣੀ ਪੁਰਸਕਾਰਾ ਦਾ ਐਲਾਨ ਕਰ ਦਿੱਤਾ ਗਿਆ ਹੈ ।ਪੰਜਾਬ ਦੇ ਸਿੱਖਿਆ ਦੇ ਭਾਸ਼ਾ ਮੰਤਰੀ ਸ.ਤਿ੍ਪਤ ਰਾਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਵਿੱਚ ਪੰਜਾਬ ਭਵਨ ਚੰਡੀਗੜ ਵਿਖੇ ਹੋਈ ਰਾਜ ਸਲਾਹਕਾਰ ਬੋਰਡ ਦੀ ਮੀਟਿੰਗ ਵਿੱਚ ਇਹਨਾਂ ਪੁਰਸਕਾਰਾ ਦਾ ਫੈਸਲਾਂ ਕੀਤਾ ਗਿਆ ।
ਪੰਜਾਬ ਦੇ ਗਾਇਕ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਸਾਥ ਦੇ ਰਹੇ ਹਨ ।ਹਰਭਜਨ ਮਾਨ ਤਾਂ ਪਹਿਲੇ ਦਿਨ ਤੋਂ ਹੀ ਕਿਸਾਨਾ ਨਾਲ ਦਿੱਲੀ ਪਹੁੰਚੇ ਹੋਏ ਹਨ ਅਤੇ ਕੇਂਦਰ ਵੱਲੋਂ ਪਾਸ ਕੀਤੇ ਹੋਏ ਬਿੱਲ ਦਾ ਵਿੱਰੋਧ ਕਰ ਰਹੇ ਹਨ। ਪਿਛਲੇ ਦਿਨੀ ਉਹਨਾਂ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਸ੍ਰੋਮਣੀ ਗਾਇਕ ਪੁਰਸਕਾਰ ਨਹੀਂ ਲੈ ਰਹੇ । ਉਹਨਾਂ ਨੇ ਲਿਖਿਆ ਭਾਸ਼ਾ ਵਿਭਾਗ ਵੱਲੋਂ ਸ੍ਰੋਮਣੀ ਪੁਰਸਕਾਰਾ ਵਿੱਚ ਮੇਰੀ ਚੋਣ ਹੋਈ ਹੈ ‘ਸ੍ਰੋਮਣੀ ਪੁਰਸਕਾਰ ‘ਲਈ ਜਿਸ ਲਈ ਮੈਂ ਬੋਰਡ ਦਾ ਬਹੁਤ ਹੀ ਜਿਆਦਾ ਧੰਨਵਾਦੀ ਹਾਂ । ਮੈਂ ਅੱਜ ਜੋ ਵੀ ਹਾਂ ਉਹ ਆਪਣੀ ਮਾਂ ਬੋਲੀ ਕਰਕੇ ਅਤੇ ਕਿਸਾਨਾਂ ਕਰਕੇ ਹਾਂ ।
ਹਰਭਜਨ ਮਾਨ ਨੇ ਕਿਹਾ ਕਿ ਕਿਸਾਨ ਦੇ ਘਰ ਵਿੱਚ ਜਨਮ ਲੈਣ ਤੋਂ ਲੈ ਕੇ ਹੁਣ ਤੱਕ ਮੇਰਾ ਰੋਮ ਰੋਮ ਕਿਸਾਨਾਂ ਦਾ ਕਰਜਦਾਰ ਹੈ । ਮੇਰੀ ਗਾਇਕੀ ਨੂੰ ਵੀ ਕਿਸਾਨਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਜਿਸ ਕਰਕੇ ਹੀ ਅੱਜ ਮੈਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ । ਅੱਜ ਜਦੋਨ ਪੰਜਾਬ ਦੇ ਕਿਸਾਨਾਂ ਸਮੇਤ ਸਾਰੇ ਹੀ ਮੁਲਕ ਦਾ ਅੰਨ-ਦਾਤਾ ਸੜਕਾਂ ਤੇ ਆ ਕੇ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਹੈ ਤੇ ਔਖਾਂ ਸਮਾਂ ਦੇਖ ਰਿਹਾ ਹੈ ਤਾਂ ਇਹ ਮੈਂਨੂੰ ਸ਼ੋਭਾ ਨਹੀਂ ਦਿੰਦਾ ਕਿ ਮੈਂ ਇਹ ਐਵਾਰਡ ਲਵਾ । ਇਸ ਲਈ ਮੈ ਇਹ ਪੁਰਸਕਾਰ ਨਾ ਲੈਣ ਦਾ ਫੈਸਲਾਂ ਕੀਤਾ ਹੈ ।
ਹਰਭਜਨ ਮਾਨ ਦੇ ਇਸ ਕਦਮ ਨਾਲ ਪ੍ਰਸ਼ੰਸਕ ਕਾਫੀ ਖੁਸ਼ ਹਨ ।ਉਥੇ ਹੀ ਉਚੇਰੀ ਸਿੱਖਿਆ ਮੰਤਰੀ ਸ.ਤਿ੍ਪਤ ਬਾਜਵਾ ਨੇ ਮੀਟਿੰਗ ਦੇ ਸ਼ੁਰੂ ਵਿੱਚ ਹੀ ਬੋਰਡ ਮੈੰਬਰਾਂ ਨੂੰ ਅਪੀਲ ਕੀਤੀ ਕਿ ਇਹਨਾਂ ਪੁਰਸਕਾਰਾ ਦੀ ਚੋਣ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਕੀਤੀ ਜਾਵੇ ਤਾਂ ਕਿ ਇਹਨਾਂ ਪੁਰਸਕਾਰਾਂ ਦਾ ਸਨਮਾਨ ਕਾਇਮ ਰਹੇ । ਉਹਨਾਂ ਨੇ ਸਮੂਹ ਜੇਤੂਆ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਹਿਤਕਾਰ ਅਤੇ ਲੇਖਕ ਸਾਡੇ ਸਮਾਜ ਦਾ ਸਰਮਾਇਆ ਹਨ ।ਉਹਨਾਂ ਨੇ ਆਸ ਜਤਾਈ ਕਿ ਸਾਹਿਤਕਾਰ ਸਾਡੇ ਸਮਾਜ ਨੂੰ ਸੇਧ ਦੇਣਗੇ ਅਤੇ ਨਵੇਂ ਸਮਾਜ ਦੀ ਉਸਾਰੀ ਕਰਨਗੇ।
ਇਹ ਵੀ ਦੇਖੋ : ਅੱਧੀ ਰਾਤ ਨੂੰ ਮੋਦੀ ਨੂੰ ਰਗੜਾ ਲਾਉਣ ਦੀ ਸਿੰਘਾਂ ਨੇ ਮੋਰਾਂਵਾਲੀ ਨਾਲ ਮਿਲ ਕੇ ਬਣਾਈ ਸਕੀਮ