Harjeet Harman Shared Post : ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਸਫ਼ਲਤਾ ਉਹਨਾਂ ਦੇ ਪੂਰੀ ਟੀਮ ਕਰਕੇ ਹੀ ਮਿਲਦੀ ਹੈ ।ਪੰਜਾਬੀ ਇੰਡਸਟਰੀ ਤੋਂ ਇੱਕ ਬਹੁਤ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਡੀਓਪੀ ਅਸ਼ਵਨੀ ਥਾਪਰ ਦਾ ਦਿਹਾਂਤ ਹੋ ਗਿਆ ਹੈ । ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਅਸ਼ਵਨੀ ਥਾਪਰ ਦੀ ਮੌਤ ‘ਤੇ ਦੁੱਖ ਜਤਾਇਆ ਹੈ ।
![Harjeet Harman Shared Post](https://dailypost.in/wp-content/uploads/2020/12/ashwani-72-.jpg)
ਉਨ੍ਹਾਂ ਨੇ ਇਸ ਪੋਸਟ ‘ਚ ਲਿਖਿਆ ਕਿ ‘ਸਾਡਾ ਵੀਰ ਅਸ਼ਵਨੀ ਥਾਪਰ ਇਸ ਸੰਸਾਰ ‘ਚ ਨਹੀਂ ਰਿਹਾ ।ਮੈਂ ਕਈ ਗੀਤ ਉਨ੍ਹਾਂ ਦੇ ਨਾਲ ਕੀਤੇ ।ਖਬਰ ਸੁਣ ਕੇ ਬੜਾ ਦੁੱਖ ਲੱਗਿਆ…। ਪ੍ਰਮਾਤਮਾ ਵੀਰ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ੇ’। ਹਰਜੀਤ ਹਰਮਨ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪੰਜਾਬੀ ਸਿਤਾਰੇ ਵੀ ਦੁੱਖ ਜਤਾ ਰਹੇ ਹਨ ।
ਅਸ਼ਵਨੀ ਥਾਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬ ਦੇ ਲੱਗਪੱਗ ਹਰ ਗਾਇਕ ਦੇ ਨਾਲ ਕੰਮ ਕੀਤਾ ।ਉਹ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਜਰੂਰੀ ਹਿੱਸਾ ਸਨ। ਜਿਸ ‘ਚ ਬਦਨਾਮ ਇਸ਼ਕ, ਪੰਮਾ ਜੱਟ, ਰੜਕਾਂ ‘ਤੇ ਮੜਕਾਂ ਸਣੇ ਕਈ ਗੀਤ ਸ਼ਾਮਿਲ ਹਨ । ਉਨ੍ਹਾਂ ਦਾ ਦਿਹਾਂਤ ਕਿਸ ਤਰ੍ਹਾਂ ਹੋਇਆ ਹਾਲੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ ।