Himanshi Khurana ‘s Latest Pictures : ਹਿਮਾਂਸ਼ੀ ਖੁਰਾਣਾ ਆਪਣੇ ਪ੍ਰਸ਼ੰਸਕਾਂ ਦੇ ਨਾਲ ਅਕਸਰ ਆਪਣੇ ਵੀਡੀਓਜ਼ ਅਤੇ ਪੋਸਟਾਂ ਦੇ ਰਾਹੀਂ ਰੁਬਰੂ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਪ੍ਰਾਜੈਕਟਸ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਏਨੀਂ ਦਿਨੀਂ ਉਹ ਦੁਬਈ ‘ਚ ਸਮਾਂ ਬਿਤਾ ਰਹੇ ਨੇ ਅਤੇ ਉੱਥੇ ਆਪਣੇ ਕਿਸੇ ਗੀਤ ਦੀ ਸ਼ੂਟਿੰਗ ਲਈ ਪੁੱਜੇ ਹਨ ।
![Himanshi Khurana 's Latest Pictures](https://dailypost.in/wp-content/uploads/2020/12/himanshi-Khurana-71-.jpg)
ਪਰ ਆਪਣੇ ਰੁੱਝੇ ਹੋਏ ਸਮੇਂ ਚੋਂ ਵੀ ਕੁਝ ਸਮਾਂ ਉਹ ਆਪਣੀ ਮਸਤੀ ਦੇ ਲਈ ਕੱਢ ਹੀ ਲੈਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਾਟਰ ਪਾਰਕ ‘ਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ ।ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਕਿਸ ਤਰ੍ਹਾਂ ਪਾਣੀ ਦੇ ਪ੍ਰਤੀ ਜੋ ਫੋਬੀਆ ਸੀ ਉਹ ਇਸ ਵਾਟਰ ਪਾਰਕ ‘ਚ ਆਉੇਣ ਨਾਲ ਦੂਰ ਹੋ ਗਿਆ ਹੈ। ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤਾਂ ‘ਚ ਬਤੌਰ ਮਾਡਲ ਕੰਮ ਕੀਤਾ ਹੈ ।
![Himanshi Khurana 's Latest Pictures](https://dailypost.in/wp-content/uploads/2020/12/himanshi-pp.jpg)
ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।ਉਹ ਗੀਤਾਂ ‘ਚ ਬਤੌਰ ਮਾਡਲ ਤਾਂ ਨਜ਼ਰ ਆਉਂਦੇ ਹੀ ਹਨ । ਇਸ ਤੋਂ ਇਲਾਵਾ ਉਹ ਖੁਦ ਵੀ ਕਈ ਗੀਤ ਗਾ ਚੁੱਕੇ ਹਨ ।