Honey Singh Support Farmers : ਕਿਸਾਨਾਂ ਦੇ ਸਮਰਥਨ ਵਿੱਚ ਯੋ-ਯੋ ਹਨੀ ਸਿੰਘ ਨੇ ਵੀ ਵੱਡਾ ਐਲਾਨ ਕੀਤਾ ਹੈ । ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਉਹਨਾਂ ਨੇ ਆਪਣਾ ਨਵਾਂ ਗੀਤ ਰੋਕ ਦਿੱਤਾ ਹੈ । ਹਨੀ ਸਿੰਘ ਦਾ ਨਵਾਂ ਗੀਤ ‘Saiyaan ji‘ ਦਰਸ਼ਕਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਰ ਹਨੀ ਸਿੰਘ ਇਸ ਗੀਤ ਨੂੰ ਅਜੇ ਰਿਲੀਜ਼ ਨਹੀਂ ਕਰਨਗੇ ਕਿਉਂਕਿ ਉਹ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇ ਰਹੇ ਹਨ।
![Honey Singh Support Farmers](https://dailypost.in/wp-content/uploads/2020/12/re.jpg)
ਕੁਝ ਹੋਰ ਗਾਇਕਾਂ ਨੇ ਵੀ ਆਪਣੇ ਗੀਤ ਤੇ ਪ੍ਰੋਜੈਕਟ ਰੋਕ ਦਿੱਤੇ ਹਨ । ਹਨੀ ਸਿੰਘ ਨੇ ਵੀ ਆਪਣੇ ਅਗਲੇ ਗੀਤ ‘Saiyaan ji’ ਨੂੰ ਕਿਸਾਨਾਂ ਦੇ ਸਮਰਥਨ ‘ਚ ਮੁਲਤਵੀ ਕਰ ਦਿੱਤਾ ਹੈ। ਇਸ ਬਾਰੇ ਹਨੀ ਸਿੰਘ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕਰ ਲਿਖਿਆ, “ਕਿਸਾਨਾਂ ਦੇ ਪ੍ਰਦਰਸ਼ਨ ਦੀ ਇੱਜ਼ਤ ਕਰਦਿਆਂ ਇਸ ਦਸੰਬਰ ‘Saiyaan ji’ ਗੀਤ ਨਹੀਂ ਆਵੇਗਾ।
![Honey Singh Support Farmers](https://dailypost.in/wp-content/uploads/2020/12/honey.jpg)
ਪਰ ਇਹ ਜਲਦੀ ਰਿਲੀਜ਼ ਹੋਵੇਗਾ, ਇਸ ਤੋਂ ਪਹਿਲਾ ਹਨੀ ਸਿੰਘ ਨੇ ਕਿਸਾਨਾਂ ਲਈ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗਾਂ ਮੰਨਣ ਦੀ ਅਪੀਲ ਕੀਤੀ ਸੀ।