Irrfan Khan’s Son Shared Post : ਇਰਫਾਨ ਖਾਨ ਅੱਜ ਸਾਡੇ ਵਿੱਚ ਨਹੀਂ ਰਹੇ ਹਨ ਪਰ ਉਹ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਸਾਡੇ ਦਰਮਿਆਨ ਜਿੰਦਾ ਰਹਿਣਗੇ । ਅੱਜ ਉਨ੍ਹਾਂ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪੁੱਤਰ ਬਾਬਿਲ ਨੇ ਇੱਕ ਬਹੁਤ ਹੀ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ ।ਬਾਬਿਲ ਨੇ ਲਿਖਿਆ ਕਿ ਤੁਸੀਂ ਕਦੇ ਵੀ ਵਿਆਹ, ਬਰਥ ਸੈਲੀਬ੍ਰਸ਼ਨ ਕਰਨ ਵਾਲੇ ਨਹੀਂ ਸੀ ।
ਸ਼ਾਇਦ ਇਸੇ ਲਈ ਮੈਨੂੰ ਕਿਸੇ ਦਾ ਵੀ ਬਰਥਡੇ ਯਾਦ ਵੀ ਨਹੀਂ ਰਿਹਾ ਅਤੇ ਨਾਂ ਹੀ ਤੁਸੀਂ ਮੈਨੂੰ ਕਦੇ ਬਰਥਡੇ ਯਾਦ ਰੱਖਣ ਲਈ ਕਿਹਾ।ਇਹ ਸਾਡੇ ਲਈ ਇੱਕਦਮ ਨਾਰਮਲ ਸੀ ਜੋ ਕਿ ਬਾਹਰ ਤੋਂ ਅਜੀਬ ਜਿਹਾ ਲੱਗਦਾ ਸੀ। ਅਸੀਂ ਜਨਮਦਿਨ ਮਨਾਉਂਦੇ ਨਹੀਂ ਬਲਕਿ ਹਰ ਦਿਨ ਇਕ ਨਵੇਂ ਢੰਗ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹਾਂ ਮੰਮਾ ਹਮੇਸ਼ਾ ਸਭ ਯਾਦ ਰੱਖਦੇ ਸੀ ।ਪਰ ਇਸ ਵਾਰ ਮੈ ਵੀ ਨਹੀਂ ਭੁੱਲ ਪਾਇਆ ਕਿ ਅੱਜ ਤੁਹਾਡਾ ਜਨਮਦਿਨ ਹੈ ਬਾਬਾ ।
ਅਸੀਂ ਹਰ ਦਿਨ ਨੂੰ ਸੈਲੀਬ੍ਰੇਟ ਕਰਦੇ ਸੀ।ਇਸ ਮੌਕੇ ‘ਤੇ ਮੰਮੀ ਸਾਨੂੰ ਦੋਨਾਂ ਨੂੰ ਯਾਦ ਕਰਵਾਉਂਦੀ ਸੀ । ਪਰ ਇਸ ਵਾਰ ਮੈਂ ਤੁਹਾਡਾ ਬਰਥਡੇ ਨਹੀਂ ਭੁੱਲ ਸਕਿਆ ਅੱਜ ਤੁਹਾਡਾ ਬਰਥਡੇ ਹੈ ਬਾਬਾ।ਬਾਬਿਲ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ‘ਚ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਅਤੇ ਉਨ੍ਹਾਂ ਦਾ ਬੇਟਾ ਅਯਾਨ ਵੀ ਦਿਖਾਈ ਦੇ ਰਿਹਾ ਹੈ ।ਦੱਸ ਦਈਏ ਕਿ ਇਰਫਾਨ ਖ਼ਾਨ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ ।