Irrfan Son Babil Video : ਅਦਾਕਾਰ ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਭਾਰਤ ਵਿੱਚ ਧਰਮ ਨੂੰ ਲੈ ਕੇ ਹੁੰਦੇ ਭੇਦਭਾਵ ਤੇ ਖੁੱਲ ਕੇ ਆਪਣੀ ਗੱਲ ਰੱਖੀ ਹੈ । ਇਸ ਮੁੱਦੇ ਤੇ ਉਸ ਨੇ ਆਪਣੇ ਇੰਸਟਾਗ੍ਰਾਮ ਤੇ ਲੰਮੀ ਚੌੜੀ ਪੋਸਟ ਸ਼ੇਅਰ ਕੀਤੀ ਹੈ, ਉਸ ਨੇ ਲਿਖਿਆ ਹੈ ‘ਜਦੋਂ ਤੱਕ ਮੇਰੀ ਟੀਮ ਨਹੀਂ ਚਾਹੁੰਦੀ ਉਦੋਂ ਤੱਕ ਮੈਂ ਸੱਤਾ ਵਿੱਚ ਬੈਠੇ ਲੋਕਾਂ ਬਾਰੇ ਕੋਈ ਪੋਸਟ ਨਹੀਂ ਪਾ ਸਕਦਾ ਕਿਉਂਕਿ ਇਸ ਨਾਲ ਮੇਰਾ ਕਰੀਅਰ ਖ਼ਤਮ ਹੋ ਸਕਦਾ ਹੈ ।
ਮੈਂ ਡਰ ਗਿਆ ਹਾਂ , ਮੈਂ ਧਰਮ ਦੇ ਅਧਾਰ ਤੇ ਖੁਦ ਨੂੰ ਜੱਜ ਨਹੀਂ ਕਰ ਸਕਦਾ ।
ਮੈਂ ਧਰਮ ਨਹੀਂ ਹਾਂ ਇਨਸਾਨ ਹਾਂ । ਜਿਵੇਂ ਬਾਕੀ ਪੂਰਾ ਦੇਸ਼ ਹੈ । ਈਦ ਲਈ ਦਿੱਤੀ ਜਾਣ ਵਾਲੀ ਛੁੱਟੀ ਰੱਦ ਕਰ ਦਿੱਤੀ ਗਈ ਹੈ, ਪਰ ਸੋਮਵਾਰ ਨੂੰ ਰੱਖੜੀ ਦੀ ਛੁੱਟੀ ਦਿੱਤੀ ਜਾ ਰਹੀ ਹੈ ।
ਇਹਨਾਂ ਕਮੈਂਟਾ ਦਾ ਜਵਾਬ ਦਿੰਦੇ ਹੋਏ ਕਿਹਾ ਹੈ ….ਸਭ ਤੋਂ ਪਹਿਲਾਂ ਇਹ ਕਿ ਮੈਂ ਭਾਰਤ ਨੂੰ ਪਿਆਰ ਕਰਦਾ ਹਾਂ ਤੇ ਮੈਂ ਇਹ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਮੈਂ ਪੜ੍ਹਾਈ ਲੰਡਨ ਵਿੱਚ ਕਰਦਾ ਹਾਂ । ਹਰ ਵਾਰ ਜਦੋਂ ਮੈਂ ਲੰਡਨ ਜਾਂਦਾ ਹਾਂ ਤਾਂ ਵਾਪਿਸ ਆਉਣ ਦਾ ਇੰਤਜ਼ਾਰ ਕਰਦਾ ਹਾਂ । ਮੈਨੂੰ ਦੇਸ਼ ਧਰੋਹੀ ਕਹਿਣ ਦੀ ਕੋਸ਼ਿਸ਼ ਨਾ ਕਰਨਾ ਮੈਂ ਇੱਕ ਮੁੱਕੇਬਾਜ਼ ਹਾਂ, ਮੈਂ ਤੁਹਾਡੀ ਨੱਕ ਤੋੜ ਦੇਵਾਂਗਾ’ ।