Isha Deol to Year 2020 : ਹਰ ਕੋਈ ਨਵੇਂ ਸਾਲ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਅਤੇ ਹਰ ਕੋਈ ਉਮੀਦ ਕਰ ਰਿਹਾ ਹੈ ਕਿ ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ ਭਰਿਆ ਆਵੇ। ਕਿਉਂਕਿ 2020 ‘ਚ ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ ।ਅਦਾਕਾਰਾ ਈਸ਼ਾ ਦਿਓਲ ਵੀ ਆਪਣੇ ਹੀ ਅੰਦਾਜ਼ ‘ਚ ਇਸ ਸਾਲ ਨੂੰ ਅਲਵਿਦਾ ਕਹਿ ਰਹੀ ਹੈ ।
ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਇੱਕ ਪਾਸੇ ਉਨ੍ਹਾਂ ਨੇ 2020 ਨੂੰ ਮਾਸਕ ਬਾਕਸਿੰਗ ਪੰਚ ਵਿਖਾਉਂਦੇ ਹੋਏ ਗੁੱਸੇ ਵਾਲੀ ਤਸਵੀਰ ਸਾਂਝੀ ਕੀਤੀ ਹੈ।

ਜਦੋਂਕਿ 2021 ਦਾ ਸਵਾਗਤ ਕਰਦੇ ਹੋਏ 2021 ਦਾ ਸਵਾਗਤ ਕਰਦੇ ਹੋਏ ਲਿਖਿਆ ਕਿ 2021 ਦੁਨੀਆ ਭਰ ਲਈ ਵਧੀਆ ਅਤੇ ਦਿਆਲਤਾ ਭਰਿਆ ਰਹੇਗਾ ਅਤੇ ਮੁਸਕਰਾੳੇੁਂਦੇ ਹੋਏ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ । ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਅੱਜ ਕੱਲ੍ਹ ਉਹ ਫ਼ਿਲਮਾਂ ਤੋਂ ਦੂਰ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਉਹ ਬਹੁਤ ਹੀ ਮਸ਼ਹੂਰ ਅਦਕਾਰਾ ਹਨ ਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਵੀ ਰਹਿੰਦੇ ਹਨ ।
ਦੇਖੋ ਵੀਡੀਓ : ਮੇਰਾ ਭਰਾ ਅੱਤਵਾਦੀ ਨਹੀਂ ਸੱਤਵਾਦੀ ਸੀ’-ਸੰਤਾਂ ਦੇ ਵੱਡੇ ਭਾਈ ਸਾਹਿਬ ਦੇ ਸੁਣੋ ਖੁਲਾਸੇ !






















