Jass Manak And Guri : ਪਿੱਛਲੇ ਕੁੱਝ ਸਮੈਂ ਤੋਂ ਚੱਲ ਰਹੇ ਇਸ ਕਿਸਾਨੀ ਅੰਦੋਲਨ ਵਿੱਚ ਬਹੁਤ ਸਾਰੇ ਕਲਾਕਾਰ ਉਹਨਾਂ ਦਾ ਸਮੱਰਥਨ ਕਰ ਰਹੇ ਹਨ । ਪੰਜਾਬੀ ਮਿਊਜ਼ਿਕ ਇੰਡਸਟਰੀ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਸਾਥ ਨਿਭਾ ਰਹੀ ਹੈ । ਜਿਸਦੇ ਚੱਲਦੇ ਕਈ ਕਲਾਕਾਰਾਂ ਇਸ ਪ੍ਰਦਰਸ਼ਨ ‘ਚ ਸ਼ਾਮਿਲ ਨੇ ।ਪੰਜਾਬੀ ਗਾਇਕ ਗੁਰੀ ਤੇ ਜੱਸ ਮਾਣਕ ਆਪਣੇ ਸਾਥੀਆਂ ਦੇ ਨਾਲ ਦਿੱਲੀ ‘ਚ ਚੱਲ ਰਹੇ ਕਿਸਾਨ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਨੇ । ਗਾਇਕ ਗੁਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨ ਪ੍ਰਦਰਸ਼ਨ ਤੋਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ ‘ਮੈਂ ਕਿਸਾਨ ਦਾ ਪੁੱਤ ਹਾਂ’ । ਤਸਵੀਰਾਂ ‘ਚ ਉਹ ਗੋਬੀ ਦੀ ਸਬਜ਼ੀ ਕੱਟਣ ਦੀ ਸੇਵਾ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਨੇ ।
ਦੱਸ ਦਈਏ ਇਸ ਪ੍ਰਦਰਸ਼ਨ ‘ਚ ਲਗਪਗ ਸਾਰੇ ਹੀ ਪੰਜਾਬੀ ਮਨੋਰੰਜਨ ਜਗਤ ਦੇ ਕਲਾਕਾਰ ਪੂਰਾ ਸਾਥ ਦੇ ਰਹੇ ਨੇ । ਬੱਬੂ ਮਾਨ, ਹਰਫ ਚੀਮਾ, ਕੰਵਰ ਗਰੇਵਾਲ, ਜੱਸ ਬਾਜਵਾ, ਗੁਰਸ਼ਬਦ, ਨਿੰਜਾ, ਅਖਿਲ ਤੇ ਕਈ ਹੋਰ ਕਲਾਕਾਰ ਇਸ ਪ੍ਰਦਰਸ਼ਨ ‘ਚ ਹਾਜ਼ਰੀ ਲਗਾ ਚੁੱਕੇ ਨੇ ।ਦਿਲਜੀਤ ਦੋਸਾਂਝ ਵੀ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਚੁੱਕਣ ਲਈ ਅਮਰੀਕਾ ਤੋਂ ਦਿੱਲੀ ਆ ਚੁੱਕੇ ਨੇ । ਉਨ੍ਹਾਂ ਨੇ ਕਿਸਾਨ ਪ੍ਰਦਰਸ਼ਨ ‘ਚ ਪਹੁੰਚ ਕੇ ਕਿਸਾਨਾਂ ਦੀ ਹੌਸਲਾ ਅਫਾਈ ਵੀ ਕੀਤੀ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਮੰਨ ਦੀ ਵੀ ਗੱਲ ਆਖੀ । ਇਸ ਤੋਂ ਇਲਾਵਾ ਕਿਸਾਨਾਂ ਦੀ ਸਹਾਇਤਾ ਦੇ ਲਈ ਵਿੱਤੀ ਰਾਸ਼ੀ ਵੀ ਦਿੱਤੀ ਹੈ । ਵਿਦੇਸ਼ ‘ਚ ਰਹਿੰਦੇ ਪੰਜਾਬੀ ਕਲਾਕਾਰ ਵੀ ਸੋਸ਼ਲ ਮੀਡੀਆ ਦੇ ਰਾਹੀਂ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ ।
ਦੇਖੋ ਵੀਡੀਓ :ਦਿੱਲੀ ਜਦੋਂ ਜਵਾਨ ਹੁੰਦੀ ਹੈ ਤਾਂ ਪੰਜਾਬੀ ਉਦੋਂ ਵਿਆਹੁਣ ਜਾਂਦੇ ਨੇ, ਕੁੰਡਲੀ ਤੋਂ ਦੀਪ ਸਿੱਧੂ