Jassi Gill Babbal Rai : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਅਜਿਹੇ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ ।ਜੱਸੀ ਗਿੱਲ ਅਤੇ ਬੱਬਲ ਰਾਏ ਵੀ ਕਿਸਾਨਾਂ ਦੇ ਧਰਨੇ ‘ਚ ਪਹੁੰਚ ਚੁੱਕੇ ਹਨ ।ਦੋਵੇਂ ਗਾਇਕ ਅਤੇ ਅਦਾਕਾਰ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਹਨ ਅਤੇ ਖਾਲਸਾ ਏਡ ਦੇ ਵਲੰਟੀਅਰਸ ਨਾਲ ਮਿਲ ਕੇ ਕਿਸਾਨਾਂ ਨੂੰ ਖਾਣ ਪੀਣ ਦਾ ਸਮਾਨ ਵਰਤਾ ਰਹੇ ਹਨ ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦਾ ਇਹ ਧਰਨਾ ਪ੍ਰਦਰਸ਼ਨ ਜਾਰੀ ਹੈ ਅਤੇ ਹੁਣ ਤੱਕ ਕਈ ਕਲਾਕਾਰ ਕਿਸਾਨਾਂ ਦੇ ਸਮਰਥਨ ‘ਚ ਨਿੱਤਰ ਚੁੱਕੇ ਹਨ ।ਕਿਸਾਨ ਅੰਦੋਲਨ ਨੂੰ ਪੰਜਾਬ ਦੇ ਕਲਾਕਾਰਾਂ ਦੀ ਭਰਪੂਰ ਹਮਾਇਤ ਮਿਲ ਰਹੀ ਹੈ ਪਰ ਬਾਲੀਵੁੱਡ ਵਿੱਚ ਕੋਈ ਖਾਸ ਸਮਰਥਨ ਨਹੀਂ ਮਿਲਿਆ।
ਕੁੱਝ ਬਾਲੀਵੁੱਡ ਅਦਾਕਾਰਾਂ ਨੇ ਕਿਸਾਨ ਅੰਦੋਲਨ ਉੱਪਰ ਸਵਾਲ ਚੁੱਕੇ ਹਨ, ਉਨ੍ਹਾਂ ਨੂੰ ਵੀ ਪੰਜਾਬ ਦੇ ਕਲਾਕਾਰਾਂ ਨੇ ਜਵਾਬ ਦਿੱਤਾ ਹੈ। ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀਆਂ ਤੱਕ ਸੀਮਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਬਾਲੀਵੁੱਡ ਦੇ ਵੱਡੇ ਕਲਾਕਾਰ ਨਹੀਂ ਬੋਲੇ।
ਦੇਖੋ ਵੀਡੀਓ : ਸੜਕਾਂ ਤੇ ਹੀ ਨਹੀਂ ਹਵਾਈ ਰਸਤਿਆਂ ਤੇ ਵੀ ਕਿਸਾਨਾਂ ਦਾ ਕਬਜ਼ਾ,ਜਹਾਜ਼ਾਂ ਰਾਹੀ ਦਿੱਲੀ ਘੇਰਨਗੇ ਕਿਸਾਨ