ਪਾਲੀਵੁੱਡ ਕੁਈਨ ਨੀਰੂ ਬਾਜਵਾ, ਵਾਮੀਕਾ ਗੱਬੀ ਅਤੇ ਸੂਫੀ ਗਾਇਕ ਸਤਿੰਦਰ ਸਰਤਾਜ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” 3 ਫਰਵਰੀ 2023 ਨੂੰ ਰਿਲੀਜ਼ ਹੋਵੇਗੀ। ਫਿਲਮ “ਕਲੀ ਜੋਟਾ” ਦੇ ਟਰੇਲਰ ਤੋਂ ਹੀ ਪਤਾ ਲੱਗਦਾ ਹੈ ਕਿ ਫ਼ਿਲਮ ਦੇ ਕਹਾਣੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਬਿਆਨ ਕਰਦੀ ਹੈ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤਾ ਗਿਆ ਹੈ।
ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖ਼ਿਲਾਫ਼ ਇਸ ਫ਼ਿਲਮ ਵਿਚ ਅਦਾਕਾਰਾ ਵਾਮੀਕਾ ਗੱਬੀ ਇੱਕ ਵਕੀਲ ਦਾ ਕਿਰਦਾਰ ਨਿਭਾ ਰਹੀ ਹੈ। ਉਹ ਫ਼ਿਲਮ ਵਿੱਚ ਇੱਕ ਅਜਿਹੀ ਬਹਾਦਰ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਉਹਨਾਂ ਔਰਤਾਂ ਦੇ ਹੱਕ ਵਿੱਚ ਲੜਦੀ ਹੈ ਜੋ ਇਸ ਸਮਾਜ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਹ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਅਸਲ ਸਚਾਈ ਨਾਲ ਜਾਣੂ ਕਰਵਾਉਂਦੀ ਹੈ।
ਦੱਸ ਦੇਈਏ ਕਿ ਅਦਾਕਾਰਾ ਵਾਮੀਕਾ ਗੱਬੀ ਨੂੰ ਅਕਸਰ ਹੀ ਵੱਡੇ ਪਰਦੇ ਤੇ ਵੱਖ-ਵੱਖ ਕਿਰਦਾਰ ਨਿਭਾਉਂਦੇ ਵੇਖਦੇ ਹਾਂ ਤੇ ਆਪਣੀ ਇਸੇ ਅਦਾਕਾਰੀ ਕਰਕੇ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਇੱਕ ਵਾਰ ਫੇਰ “ਕਲੀ ਜੋਟਾ” ਫ਼ਿਲਮ ਦੇ ਰਾਹੀਂ ਵਾਮੀਕਾ ਗੱਬੀ ਆਪਣੀ ਅਦਾਕਾਰੀ ਦਾ ਇੱਕ ਵੱਖਰਾ ਰੂਪ ਪੇਸ਼ ਕਰੇਗੀ।
ਇਹ ਵੀ ਪੜ੍ਹੋ : ਕੁਝ ਹੀ ਪਲਾਂ ਦਾ ਮਹਿਮਾਨ ਸੀ ਮਾਸੂਮ, ਪਾਕਿਸਤਾਨੀ ਔਰਤ ਨੇ ਅੰਮ੍ਰਿਤਸਰ ‘ਚ ਦਿੱਤਾ ਸੀ ਜਨਮ
ਆਪਣੀ ਵੱਖਰੀ ਸ਼ਖਸੀਅਤ ਬਾਰੇ ਗੱਲ ਕਰਦਿਆਂ ਵਾਮਿਕਾ ਗੱਬੀ ਨੇ ਕਿਹਾ ਕਿ ਉਹ ਇਸ ਫਿਲਮ ਦੇ ਵਿਸ਼ੇ ਅਤੇ ਉਨ੍ਹਾਂ ਦੀ ਭੂਮਿਕਾ ਤੋਂ ਇੰਨੀ ਪ੍ਰਭਾਵਿਤ ਹੋਈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਕਹਾਣੀ ਸਹੀ ਹੈ ਅਤੇ ਸਮਾਜ ਦੇ ਛੁਪੇ ਹੋਏ ਚਿਹਰਿਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਔਰਤਾਂ ਦਾ ਸਮਰਥਨ ਕਰਦੀ ਹੈ, ਜੋ ਚੁੱਪਚਾਪ ਸਮਾਜਿਕ ਬੇਇਨਸਾਫ਼ੀ ਦਾ ਸ਼ਿਕਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਔਰਤਾਂ ਜਾਂ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਬੋਲਣਾ ਚਾਹੀਦਾ ਹੈ। ਫਿਲਹਾਲ ਅਦਾਕਾਰਾ ਵਾਮੀਕਾ ਗੱਬੀ ਇਸ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਦੱਸ ਦੇਈਏ ਇਹ ਫਿਲਮ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਹਰਿੰਦਰ ਕੌਰ ਦੁਆਰਾ ਲਿਖੀ ਗਈ।