Kangana Ranaut Once Again : ਪਿੱਛਲੇ ਕੁੱਝ ਸਮੇ ਤੋਂ ਚਲ ਰਿਹਾ ਕਿਸਾਨਾਂ ਦੇ ਅੰਦੋਲਨ ਨੂੰ ਦੁਨੀਆਂ ਭਰ ਵਿੱਚੋ ਸਪੋਰਟ ਮਿਲ ਰਹੀ ਹੈ । ਪੰਜਾਬੀ ਤੇ ਬਾਲੀਵੁੱਡ ਇੰਡਸਟਰੀ ਦੇ ਬਹੁਤ ਸਾਰੇ ਅਦਾਕਾਰ ਤੇ ਕਲਾਕਾਰ ਕਿਸਾਨਾਂ ਦੇ ਹੱਕ ਦੇ ਵਿਚ ਆਏ ਹਨ ਜਿੱਥੇ ਇਕ ਪਾਸੇ ਕੁੱਝ ਕਿਸਾਨਾਂ ਨੂੰ ਸਪੋਰਟ ਕਰਨ ਵਾਲੇ ਵੀ ਹਨ ।ਓਥੇ ਹੀ ਦੂਜੇ ਪਾਸੇ ਉਹਨਾਂ ਨੂੰ ਭੰਡਣ ਵਾਲੇ ਵੀ ਹਨ ਕਿਸਾਨਾਂ ਦੇ ਹੱਕ ਵਿਚ ਬੋਲਣ ਵਾਲੇ ਦਿਲਜੀਤ ਦੋਸਾਂਝ ਨਾਲ ਕੰਗਨਾ ਰਣੌਤ ਹਾਰਵਾਰ ਭਿੜ ਜਾਂਦੀ ਹੈ । ਹਰ ਵਾਰ ਓਹੋ ਕਿਸਾਨਾਂ ਦੇ ਇਸ ਐਂਡੋਲਾਂਦੇਵਿਰੋਧ ਵਿਚ ਕੁਝ ਨਾ ਕੁਝ ਕਹਿ ਦਿੰਦੀ ਹੈ । ਹੁਣ ਵੀ ਦਿਲਜੀਤ ਦੋਸਾਂਝ ਤੇ ਕੰਗਨਾ ਵਿਚਾਲੇ ਸੋਸ਼ਲ ਮੀਡੀਆ ਤੇ ਤਕਰਾਰ ਜਾਰੀ ਹੈ। ਇੱਕ ਨਵੇਂ ਟਵੀਟ ਵਿੱਚ ਦਿਲਜੀਤ ਨੇ ਇੱਕ ਵਾਰ ਫੇਰ ਕੰਗਨਾ ਰਣੌਤ ਨੂੰ ਲੰਮੇ ਹੱਥੀਂ ਲਿਆ ਹੈ । ਜਿਸ ਨੂੰ ਦੇਖ ਕੇ ਦਿਲਜੀਤ ਦੇ ਪ੍ਰਸ਼ੰਸਕ ਵੀ ਕੰਗਨਾ ਨੂੰ ਖੂਬ ਖਰੀਆਂ ਖਰੀਆਂ ਸੁਣਾ ਰਹੇ ਹਨ ।
ਦਿਲਜੀਤ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਉਹਨਾਂ ਨੇ ਲਿਖਿਆ ਹੈ “ਗਾਇਬ ਹੋਣ ਵਾਲਾ ਤਾਂ ਭੁਲੇਖਾ ਹੀ ਕੱਢ ਦਿਓ..ਨਾਲੇ ਕੌਣ ਦੇਸ਼ ਪ੍ਰੇਮੀ ਹੈ ਤੇ ਕੌਣ ਦੇਸ਼ ਵਿਰੋਧੀ ਇਸ ਦਾ ਫੈਸਲਾ ਕਰਨ ਦਾ ਹੱਕ ਇਹਨੂੰ ਕਿਸ ਨੇ ਦੇ ਦਿੱਤਾ। ਇਹ ਕਿੱਥੇ ਦੀ ਅਥਾਰਟੀ ਆ…ਕਿਸਾਨਾਂ ਨੂੰ ਦੇਸ਼ ਵਿਰੋਧੀ ਕਹਿਣ ਤੋਂ ਪਹਿਲਾਂ ਸ਼ਰਮ ਕਰ ਲੋ ਕੋਈ ਮਾੜੀ ਮੋਟੀ।”ਦਿਲਜੀਤ ਨੇ ਇਸ ਟਵੀਟ ਦੇ ਨਾਲ ਇੱਕ ਨਿਊਜ਼ ਚੈਨਲ ਦਾ ਕਲਿਪ ਵੀ ਸਾਂਝਾ ਕੀਤਾ ਜੋ ਕੰਗਨਾ ਦੀ ਖ਼ਬਰ ਦਿਖਾ ਰਿਹਾ ਹੈ। ਇਸ ਤੋਂ ਪਹਿਲਾਂ ਕੰਗਨਾ ਨੇ ਟਵੀਟ ਕੀਤਾ ਸੀ, “ਕਿਸਾਨਾਂ ਦੇ ਅੰਦੋਲਨ ਕਾਰਨ 70,000 ਕਰੋੜ ਦਾ ਨੁਕਸਾਨ ਹੋਇਆ ਹੈ। ਧਰਨੇ ਕਾਰਨ ਆਰਥਿਕਤਾ ਨੂੰ ਸੱਟ ਵੱਜ ਰਹੀ ਹੈ।
ਆਲੇ ਦੁਆਲੇ ਦੀ ਇੰਡਸਟਰੀ ਤੇ ਛੋਟੀ ਇੰਡਸਟਰੀ ਪ੍ਰਭਾਵਿਤ ਹੋ ਰਹੀ ਹੈ। ਸ਼ਾਇਦ ਦੰਗੇ ਵੀ ਹੋ ਸਕਦੇ ਹਨ ਦਿਲਜੀਤ ਦੋਸਾਂਝ ਤੇ ਪ੍ਰਿਯੰਕਾ ਚੋਪੜਾ ਤੁਸੀਂ ਸਮਝਦੇ ਹੋ ਕਿ ਸਾਡੇ ਕੰਮ ਦੇ ਗੰਭੀਰ ਨਤੀਜੇ ਹਨ, ਕਿਰਪਾ ਕਰਕੇ ਮੈਨੂੰ ਦੱਸੋ ਕਿ ਇਸ ਦਾ ਭੁਗਤਾਨ ਕੌਣ ਕਰੇਗਾ।” ਕੰਗਨਾ ਰਣੌਤ ਦੇ ਹਰ ਵਾਰ ਦੇ ਬਿਆਨ ਨੂੰ ਦਿਲਜੀਤ ਕਰਾਰ ਜਵਾਬ ਦਿੰਦਾ ਹੈ ਪਰ ਕੰਗਨਾ ਆਪਣੀ ਗੱਲ ਕਹਿ ਕੇ ਹੀ ਰਹਿੰਦੀ ਹੈ ।
ਦੇਖੋ ਵੀਡੀਓ : ਰਾਜੇਵਾਲ ਦੇ ਬਿਆਨ ਤੇ ਸੁਣੋ ਬਲਦੇਵ ਸਿਰਸਾ ਦਾ ਵੱਡਾ Interview