kapil dev unveils story: ਬਹੁਤ ਹੀ ਉਡੀਕੀ ਜਾ ਰਹੀ ਫਿਲਮ ’83’ ਦੇ ਟ੍ਰੇਲਰ ਲਾਂਚ ਤੋਂ ਬਾਅਦ ਬਾਲੀਵੁੱਡ ਅਤੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ‘ਚ ਖੁਸ਼ੀ ਦਾ ਮਾਹੌਲ ਹੈ। 1983 ਦੇ ਵਿਸ਼ਵ ਕੱਪ ‘ਚ ਭਾਰਤ ਦੀ ਜਿੱਤ ‘ਤੇ ਆਧਾਰਿਤ ਇਸ ਫਿਲਮ ‘ਚ ਰਣਵੀਰ ਸਿੰਘ ਵਿਸ਼ਵ ਕੱਪ ਚੈਂਪੀਅਨ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ।
ਫਿਲਮ ਇਸ ਗੱਲ ‘ਤੇ ਕੇਂਦ੍ਰਿਤ ਹੈ ਕਿ ਕਿਵੇਂ ਭਾਰਤੀ ਟੀਮ ਨੇ ਇਤਿਹਾਸ ਦੇ ਰਾਹ ਨੂੰ ਬਦਲਣ ਲਈ ਵੱਖ-ਵੱਖ ਔਕੜਾਂ ਨੂੰ ਹਰਾਇਆ। ਸਾਬਕਾ ਭਾਰਤੀ ਕਪਤਾਨ ਦੇਵ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਮਾਣ ਨਾਲ ਫਿਲਮ ਨੂੰ ‘ਆਪਣੀ ਟੀਮ ਦੀ ਕਹਾਣੀ’ ਕਰਾਰ ਦਿੱਤਾ ਹੈ। ਰਣਵੀਰ ਸਿੰਘ ਸਟਾਰਰ ਬਾਲੀਵੁੱਡ ਫਿਲਮ ’83’ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਕਪਿਲ ਦੇਵ ਨੇ ਇੰਸਟਾਗ੍ਰਾਮ ‘ਤੇ ਲਿਖਿਆ “ਮੇਰੀ ਟੀਮ ਦੀ ਕਹਾਣੀ।” ਨਿਰਦੇਸ਼ਕ ਕਬੀਰ ਖਾਨ ਦੇ ਨਿਰਦੇਸ਼ਨ ‘ਚ ਬਣੀ ਫਿਲਮ ’83’ ਦੀ ਕਹਾਣੀ 1983 ‘ਚ ਭਾਰਤ ਦੀ ਇਤਿਹਾਸਕ ਕ੍ਰਿਕਟ ਵਿਸ਼ਵ ਕੱਪ ਜਿੱਤ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ‘ਚ ਰਣਵੀਰ ਸਿੰਘ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ।
ਇਸ ਫਿਲਮ ‘ਚ ਪੰਕਜ ਤ੍ਰਿਪਾਠੀ ਮੈਨੇਜਰ ਪੀਆਰ ਮਾਨ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ ਜਦਕਿ ਐਮੀ ਵਿਰਕ ਬਲਵਿੰਦਰ ਸਿੰਘ ਸੰਧੂ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਸਾਹਿਲ ਖੱਟਰ ਸਈਅਦ ਕਿਰਮਾਨੀ ਅਤੇ ਤਾਹਿਰ ਭਸੀਨ ਨੂੰ ਫਿਲਮ ਵਿੱਚ ਸੁਨੀਲ ਗਾਵਸਕਰ ਦੀ ਭੂਮਿਕਾ ਨਿਭਾਉਣ ਲਈ ਸ਼ਾਮਲ ਕੀਤਾ ਗਿਆ ਹੈ। ਜੀਵਾ, ਸਾਕਿਬ ਸਲੀਮ, ਜਤਿਨ ਸਰਨਾ, ਚਿਰਾਗ ਪਾਟਿਲ, ਦਿਨਕਰ ਸ਼ਰਮਾ, ਨਿਸ਼ਾਂਤ ਦਹੀਆ, ਧੈਰੀਆ ਕਾਰਵਾ, ਆਰ ਬਦਰੀ ਵੀ ਫਿਲਮ ਦਾ ਹਿੱਸਾ ਹਨ। ਦਿਲਚਸਪ ਗੱਲ ਇਹ ਹੈ ਕਿ ਦੀਪਿਕਾ ਪਾਦੂਕੋਣ 24 ਦਸੰਬਰ ਨੂੰ ਵੱਡੇ ਪਰਦੇ ‘ਤੇ ਆਉਣ ਵਾਲੀ ’83’ ‘ਚ ਕਪਿਲ ਦੇਵ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਫਿਲਮ ਦਾ ਟ੍ਰੇਲਰ ਸ਼ੇਅਰ ਕਰਨ ਤੋਂ ਇਕ ਦਿਨ ਪਹਿਲਾਂ ਕਪਿਲ ਦੇਵ ਨੇ ਵੀ ਪੋਸਟਰ ਸ਼ੇਅਰ ਕੀਤਾ ਸੀ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ”ਬਚਪਨ ਤੋਂ ਮੇਰੀ ਮਾਂ ਨੇ ਮੈਨੂੰ ਸਿਰਫ ਇਕ ਗੱਲ ਕਹੀ ਹੈ- ਬੇਟਾ ਜੀਤ ਕੇ ਆਨਾ, ਕੋਈ ਬੈਸਟ ਆਫ ਸ਼ੈਸਟ ਆਫ ਨਹੀਂ। ਬਸ ਜਿੱਤਣ ਆਏ ਹਾਂ।”