Karan Aujla at Harmandir Sahib : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਜਿਹਨਾਂ ਨੂੰ ਗੀਤਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ ਕਰਨ ਔਜਲਾ ਜੋ ਕਿ ਏਨੀਂ ਦਿਨੀਂ ਕੈਨੇਡਾ ਤੋਂ ਇੰਡੀਆ ਆਏ ਹੋਏ ਨੇ । ਅੱਜ ਉਹ ਅੰਮ੍ਰਿਤਸਰ ਪਹੁੰਚੇ ਤੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ।
ਉਨ੍ਹਾਂ ਦੀਆਂ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਬੈਠ ਕੇ ਪਾਠ ਵੀ ਕੀਤਾ ਤੇ ਸਰਬੱਤ ਦੇ ਭਲੇ ਦੇ ਨਾਲ ਕਿਸਾਨਾਂ ਦੀ ਜਿੱਤ ਲਈ ਵੀ ਅਰਦਾਸ ਕੀਤੀ। ਉਹਨਾਂ ਨੇ ਕਿਸਾਨਾਂ ਦੇ ਲਈ ਅਰਦਾਸ ਕੀਤੀ ਹੈ ਕਿ ਜਲਦੀ ਹੀ ਕਿਸਾਨਾਂ ਦੇ ਹੱਕ ਵਿਚ ਕੋਈ ਫੈਂਸਲਾ ਹੋਵੇ ।
ਦੱਸ ਦਈਏ ਉਹ ਕੈਨੇਡਾ ਤੋਂ ਸਭ ਤੋਂ ਪਹਿਲਾ ਦਿੱਲੀ ਕਿਸਾਨ ਅੰਦੋਲਨ ‘ਚ ਸ਼ਾਮਿਲ ਹੋਏ । ਉਨ੍ਹਾਂ ਨੇ ਕਿਸਾਨਾਂ ਨੂੰ ਆਪਣਾ ਪੂਰਾ ਸਮਰਥਨ ਦਿੱਤਾ । ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਇੰਡਸਟਰੀ ਪਹਿਲੇ ਦਿਨ ਤੋਂ ਕਿਸਾਨਾਂ ਦਾ ਪੂਰਾ ਦੇ ਰਹੀ ਹੈ। ਕਲਾਕਾਰ ਕਿਸਾਨਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਦਿਖਾਈ ਦੇ ਰਹੇ ਨੇ। ਕਰਨ ਔਜਲਾ ਪਹਿਲਾ ਵੀ ਕਿਸਾਨਾਂ ਕੋਲ ਧਰਨੇ ਤੇ ਜਾ ਕੇ ਉਹਨਾਂ ਦਾ ਸਮਰਥਨ ਕਰ ਚੁਕੇ ਹਨ ਤੇ ਹੋਂਸਲਾ ਅਫਜਾਈ ਕਾਫੀ ਕਰ ਰਹੇ ਹਨ ।