Miss Pooja and Gurleez Akhtar : ਪੰਜਾਬੀ ਗਾਇਕਾ ਗੁਰਲੇਜ ਅਖਤਰ ਅਤੇ ਮਿਸ ਪੂਜਾ ਦਾ ਨਵਾਂ ਗੀਤ ‘ਸ਼ੇਰਨੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੋਨੇ ਵਾਲਾ ਨੇ ਲਿਖੇ ਨੇ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਯੰਗ ਆਰਮੀ ਨੇ । ਇਸ ਗੀਤ ‘ਚ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਪਿੰਡ ਵਸਾ ਲਏ ਹਨ । ਇਸ ਦੇ ਨਾਲ ਪੰਜਾਬ ਦੀਆਂ ਸ਼ੇਰਨੀਆਂ ਧੀਆਂ ਦੀ ਗੱਲ ਕੀਤੀ ਹੈ ਜੋ ਕਿ ਪਿਛਲੇ ਕਾਫੀ ਸਮੇ ਤੋਂ ਦਿੱਲੀ ਆਪਣੇ ਕਿਸਾਨ ਵੀਰਾਂ ਨਾਲ ਡੱਟ ਕ ਖੜ੍ਹੀਆਂ ਹਨ।
ਜੋ ਮਾਈ ਭਾਗੋ ਵਾਂਗ ਲੋੜ ਪੈਣ ‘ਤੇ ਮੈਦਾਨ ‘ਚ ਲੜਨਾ ਵੀ ਜਾਣਦੀਆਂ ਹਨ । ਗੀਤ ਨੂੰ ਦੋਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਗਾਇਆ ਹੈ ਅਤੇ ਪੰਜਾਬ ਦੀਆਂ ਦਲੇਰ ਮੁਟਿਆਰਾਂ ਦੇ ਹੌਸਲੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।ਇਸ ਗੀਤ ਵਿੱਚ ਕਿਸਾਨਾਂ ਦੇ ਜਜਬੇ ਤੇ ਹੋਂਸਲੇ ਨੂੰ ਬਿਆਨ ਕੀਤਾ ਹੋਇਆ ਹੈ ਕਿ ਕਿਸ ਤਰਾਂ ਉਹ ਅੰਦੋਲਨ ਜਾਰੀ ਰੱਖਣ ਲਈ ਲਗਾਤਾਰ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਆਪਣੇ ਗੀਤਾਂ ਦੇ ਰਾਹੀਂ ਆਵਾਜ਼ ਬੁਲੰਦ ਕੀਤੀ ਹੈ ।
ਦੱਸ ਦਈਏ ਕਿ ਆਪਣੇ ਹੱਕਾਂ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ । ਪਰ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ । ਦੂਜੇ ਪਾਸੇ ਕਿਸਾਨ ਲਗਾਤਾਰ ਆਪਣੀ ਗੱਲ ਤੇ ਡੱਟੇ ਹੋਏ ਹਨ ਕਿ ਅਸੀਂ ਇਹ ਬਿੱਲ ਰੱਧ ਕਰਵਾਏ ਬਿਨਾਂ ਇਥੋਂ ਨਹੀਂ ਜਾਵਾਂਗੇ। ਕੇਂਦਰ ਵਿਰੁੱਧ ਧਾਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। 26 ਜਨਵਰੀ ਨੂੰ ਵੀ ਕਿਸਾਨਾਂ ਵਲੋਂ ਟਰੈਕਟਰ ਰੈਲੀ ਕੱਢੀ ਗਈ ਸੀ ਤੇ ਕੇਂਦਰ ਨਾਲ ਲਗਾਤਾਰ ਮੀਟਿੰਗਾਂ ਵੀ ਹੋ ਰਹੀਆਂ ਹਨ ਪਰ ਇਸ ਗੱਲ ਦਾ ਕੋਈ ਵੀ ਹੱਲ ਹੀ ਨਹੀਂ ਨਿਕਲ ਰਿਹਾ। ਕਿਸਾਨਾਂ ਦਾ ਸਮਰਥਨ ਬਹੁਤ ਸਾਰੇ ਵਰਗ ਕਰ ਰਹੇ ਹਨ।
ਇਹ ਵੀ ਦੇਖੋ : ਪ੍ਰਧਾਨਮੰਤਰੀ ਦੇ ਰਾਜਸਭਾ ਦੀ ਧਾਕੜ ਤਕਰੀਰ ‘ਤੇ ਬਲਬੀਰ ਸਿੰਘ ਰਾਜੇਵਾਲ ਦੀ Exclusive Interview