ਛੋਟੇ ਬਜਟ ਦੀ ਫਿਲਮ ‘ਦਿ ਕੇਰਲਾ ਸਟੋਰੀ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਫਿਲਮ ਚੌਥੇ ਹਫਤੇ ਵੀ ਸ਼ਾਨਦਾਰ ਕਲੈਕਸ਼ਨ ਕਰ ਰਹੀ ਹੈ। ‘ਦਿ ਕੇਰਲ ਸਟੋਰੀ’ ਨੇ 228 ਕਰੋੜ ਰੁਪਏ ਇਕੱਠੇ ਕੀਤੇ ਹਨ। ਜਿੱਥੇ ਵੱਡੇ ਸਿਤਾਰਿਆਂ ਦੀ ਫਿਲਮ 100 ਕਰੋੜ ਦੀ ਕਮਾਈ ਕਰਨ ‘ਚ ਅਸਫਲ ਰਹੀ ਹੈ। ਦੂਜੇ ਪਾਸੇ ਕੇਰਲ ਸਟੋਰੀ ਦਾ 250 ਕਰੋੜ ਦੇ ਜਾਦੂਈ ਅੰਕੜੇ ਦੇ ਨੇੜੇ ਪਹੁੰਚਣਾ ਸ਼ਲਾਘਾਯੋਗ ਹੈ। ਪਰ ਦਿੱਗਜ ਅਭਿਨੇਤਾ ਨਸੀਰੂਦੀਨ ਸ਼ਾਹ ‘ਦਿ ਕੇਰਲਾ ਸਟੋਰੀ’ ਦੀ ਸਫ਼ਲਤਾ ਨੂੰ ਖ਼ਤਰਨਾਕ ਰੁਝਾਨ ਵਜੋਂ ਦੇਖਦਾ ਹੈ।
ਨਸੀਰੂਦੀਨ ਸ਼ਾਹ ਨੇ ਕਿਹਾ – ਭੂਮੀ, ਰੁਮਾਨਾ, ਫਰਾਜ਼ ਵਰਗੀਆਂ ਯੋਗ ਫਿਲਮਾਂ ਬਾਕਸ ਆਫਿਸ ‘ਤੇ ਫਲਾਪ ਹੋ ਗਈਆਂ। ਇਨ੍ਹਾਂ ਫਿਲਮਾਂ ਨੂੰ ਦੇਖਣ ਕੋਈ ਵੀ ਸਿਨੇਮਾਘਰ ਨਹੀਂ ਗਿਆ।
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਪਰ ਉਹ ‘ਦਿ ਕੇਰਲਾ ਸਟੋਰੀ’ ਦੇਖਣ ਸਿਨੇਮਾ ਹਾਲ ਜਾ ਰਹੇ ਹਨ। ਮੈਂ ਇਹ ਫਿਲਮ ਨਹੀਂ ਦੇਖੀ ਹੈ। ਮੇਰਾ ਇਸ ਨੂੰ ਦੇਖਣ ਦਾ ਇਰਾਦਾ ਵੀ ਨਹੀਂ ਹੈ, ਕਿਉਂਕਿ ਮੈਂ ਇਸ ਬਾਰੇ ਬਹੁਤ ਜ਼ਿਆਦਾ ਪੜ੍ਹਿਆ ਹੈ।