Neeru Bajwa At Darbar Sahib : ਖ਼ੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨ ਅੰਦੋਲਨ ਲਗਾਤਾਰ ਵੱਧਦਾ ਦੇ ਜੋਸ਼ੀਲਾ ਹੁੰਦਾ ਜਾ ਰਿਹਾ ਹੈ । ਕਿਸਾਨ ਖੇਤੀ ਮਾਰੂ ਬਿੱਲਾ ਖਿਲਾਫ ਲਗਾਤਾਰ ਅੰਦੋਲਨ ਤੇ ਬੈਠੇ ਹੋਏ ਹਨ । ਕਿਸਾਨਾਂ ਦੇ ਅੰਦੋਲਨ ਨੂੰ ਬਹੁਤ ਸਾਰੇ ਆਮ ਲੋਕਾਂ ਦੇ ਨਾਲ ਨਾਲ ਕਲਾਕਾਰ ਤੇ ਅਦਾਕਾਰ ਵੀ ਸਪੋਰਟ ਕਰ ਰਹੇ ਹਨ।
ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤੇ ਦਿੱਲੀ ਮੋਰਚੇ ਵਿੱਚ ਜਾ ਕੇ ਲਗਾਤਾਰ ਸਪੋਰਟ ਕਰ ਰਹੇ ਹਨ । ਤੇ ਕੁਝ ਸੋਸ਼ਲ ਮੀਡੀਆ ਰਹੀ ਬਹੁਤ ਸਪੋਰਟ ਕਰ ਰਹੇ ਹਨ ਪੰਜਾਬੀ ਇੰਡਸਟ੍ਰੀ ਦੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦਰਬਾਰ ਸਾਹਿਬ ਨਤਮਸਤਕ ਹੋਣ ਗਈ ਹੈ। ਤੇ ਕਿਸਾਨਾਂ ਦੇ ਅੰਦੋਲਨ ਦੇ ਸਫਲਤਾ ਲਈ ਅਤੇ ਉਹਨਾਂ ਦੇ ਸੁਖ ਸ਼ਾਂਤੀ ਲਾਇ ਨੀਰੂ ਬਾਜਵਾ ਨੇ ਅਰਦਾਸ ਕੀਤੀ।
ਨੀਰੂ ਬਾਜਵਾ ਨੇ ਆਪਣੀ ਇਕ ਟਵਿਟਰ ਤੇ ਪੋਸਟ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ ਕਿ ਦੁਨੀਆਂ ਨੂੰ ਇਸ ਸਮੇ ਆਸ ਦੀ ਜਰੂਰਤ ਹੈ। ਸਭ ਠੀਕ ਹੋ ਜਾਵੇਗਾ ਦਿਲ ਨੂੰ ਮਜਬੂਤ ਰੱਖੋ ਤੇ ਸੁਰੱਖਿਅਤ ਰੱਖੋ। ਦੱਸ ਦੇਈਏ ਕਿ ਕਿਸਾਨੀ ਅੰਦੋਲਨ ਨੇ ਪੰਜਾਬੀ ਕਲਾਕਾਰ ਭਾਈਚਾਰੇ ਨੂੰ ਇਕ ਨਵਾਂ ਰੰਗ ਦਿੱਤਾ ਹੈ । ਸਾਰੇ ਕਲਾਕਾਰ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਜੋ ਕਿ ਬਹੁਤ ਹੀ ਮਾਨ ਵਾਲੀ ਗੱਲ ਹੈ ਹਰ ਰੋਜ ਕੋਈ ਨਾ ਕੋਈ ਕਲਾਕਾਰ ਦਿੱਲੀ ਜਾ ਰਿਹਾ ਹੈ ਤੇ ਕਿਸਾਨਾਂ ਦਾ ਹੋਂਸਲਾ ਅਫਜਾਈ ਕਰ ਰਿਹਾ ਹੈ ।
ਪੰਜਾਬੀ ਕਲਾਕਾਰਾਂ ਨੇ ਬਹੁਤ ਸਪੋਰਟ ਕੀਤਾ ਹੈ ਕੋਈ ਨਵਾਂ ਗਾਣਾ ਲੈ ਕੇ ਆ ਰਿਹਾ ਹੈ। ਤੇ ਕੋਈ ਜੀਓ ਰਿਲਾਇੰਸ ਨੂੰ ਬੀਕੋਟ ਕਰਕੇ ਕਿਸਾਨਾਂ ਨੂੰ ਫੁਲ ਸੁਪੋਰਟ ਕਰ ਰਿਹਾ ਹੈ । ਕਿਸਾਨਾਂ ਦੇ ਸਪੋਰਟ ਵਿਚ ਅਮਰਿੰਦਰ ਗਿਲ , ਦਿਲਜੀਤ ਦੋਸੰਜ, ਐਮੀ ਵਿਰਕ , ਹਨੀ ਸਿੰਘ , ਰਣਜੀਤ ਬਾਵਾ ਤੇ ਹੋਰ ਵੀ ਬਹੁਤ ਸਾਰੇ ਅਦਾਕਾਰ ।
ਦੇਖੋ ਵੀਡੀਓ : ਮੋਦੀ ਦੀ ਗੱਲਾਂ-ਗੱਲਾਂ ‘ਚ ਲਾਹ-ਪਾਹ ਕਰ ਗਿਆ ਇਹ ਕਮੇਡੀਅਨ