Neha Kakkar made video : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਹਾਲ ਹੀ ਚ ਨੇਹਾ ਕੱਕੜ ਨੇ ਫੈਨਜ਼ ਦੇ ਨਾਲ ਖੁਸ਼ਖਬਰੀ ਸਾਂਝੀ ਕੀਤੀ । ਨੇਹਾ ਦਾ ਨਾਂ ਫੋਬਰਸ ਦੀ ਲਿਸਟ ‘ਚ ਉਨ੍ਹਾਂ ਟਾਪ 100 ਸੈਲੇਬ੍ਰਿਟੀ ਦੀ ਲਿਸਟ ‘ਚ ਸ਼ਾਮਲ ਹੋਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।
ਨੇਹਾ ਕੱਕੜ ਨੇ ਆਪਣੀ ਇੱਕ ਹੋਰ ਨਵੀਂ ਪਿਆਰੀ ਜਿਹੀ ਵੀਡੀਓ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਪੰਜਾਬੀ ਗਾਇਕ ਹਰਨੂਰ (HARNOOR) ਦੇ ਰੋਮਾਂਟਿਕ ਸੌਂਗ ‘Wallian’ ਦੇ ਨਾਲ ਪੋਸਟ ਕੀਤਾ ਹੈ । ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਨੇਹਾ ਨੇ ਇਸ ਵੀਡੀਓ ਦੇ ਕੈਪਸ਼ਨ ਚ ਲਿਖਿਆ ਹੈ ਕਿ I am in love with this song .

ਨੇਹਾ ਕੱਕੜ ਨੇ ਅਕਤੂਬਰ ਮਹੀਨੇ ‘ਚ ਪੰਜਾਬੀ ਸਿਗੰਰ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾ ਲਿਆ ਸੀ । ਦੋਵੇਂ ਕਲਾਕਾਰਾਂ ਵਿਆਹ ਕਰਕੇ ਸੁਰਖੀਆਂ ‘ਚ ਬਣੇ ਰਹੇ ਸਨ । ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ । ਦੋਨਾਂ ਦੇ ਫੈਨਜ਼ ਵਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ ।
ਦੇਖੋ ਵੀਡੀਓ : ‘300 ਕੰਬਾਈਨਾਂ ਨਾਲ ਦਿੱਲੀ ਨੂੰ ਪਵੇਗਾ ਘੇਰਾ’, ਕੰਬਾਈਨਾਂ ਵਾਲਿਆਂ ਦਾ ਸੁਣੋ ਵੱਡਾ ਐਲਾਨ !






















