Nirmal Rishi Support Farmers : ਪਿਛਲੇ ਕੁੱਝ ਦਿਨਾਂ ਤੋਂ ਜੋ ਕੇਂਦਰ ਵਲੋਂ ਪਾਸ ਕੀਤੇ ਗਏ ਬਿੱਲਾਂ ਕਰਕੇ ਪੰਜਾਬ ਦਾ ਕਿਸਾਨ ਜੋ ਕਿ ਹੁਣ ਦੇਸ਼ ਦੀ ਆਵਾਜ਼ ਬਣ ਗਿਆ ਹੈ । ਜੀ ਹਾਂ ਕੇਂਦਰ ਸਰਕਾਰ ਦੇ ਮਾਰੂ ਖੇਤੀ ਬਿੱਲਾਂ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਪੰਜਾਬੀ ਕਿਸਾਨਾਂ ਨੂੰ ਹੁਣ ਪੂਰੇ ਦੇਸ਼ ਦਾ ਸਮਰਥਨ ਮਿਲ ਗਿਆ ਹੈ । ਜਿਸ ਕਰਕੇ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਕਿਸਾਨਾਂ ਦਾ ਅੰਦੋਲਨ ਅੱਜ 20ਵੇਂ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ ।
ਪੰਜਾਬੀ ਅਦਾਕਾਰ ਕਿਸਾਨਾਂ ਦੇ ਬਹੁਤ ਹੀ ਜਿਆਦਾ ਸੁ[ਪਪੋਰ੍ਟ ਕਰ ਥੇ ਹਨ ਰੋਜ ਕੋਈ ਨਾ ਕੋਈ ਕਲਾਕਾਰ ਦਿੱਲੀ ਜਾ ਰਿਹਾ ਹੈ ਤੇ ਓਥੇ ਸੇਵਾ ਕਰ ਰਿਹਾ ਹੈ ਜਾ ਕੋਈ ਡੋਨੇਸ਼ਨ ਕਰ ਰਿਹਾ ਹੈ। ਕਿਸਾਨਾਂ ਦੇ ਨਾਲ ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਨਾਲ ਖੜੇ ਹੋਏ ਨੇ । ਪੰਜਾਬੀ ਫ਼ਿਲਮਾਂ ਦੀ ਬੇਬੇ ਨਿਰਮਲ ਰਿਸ਼ੀ ਵੀ ਟਿੱਕਰੀ ਬਾਰਡਰ ਦਿੱਲੀ ਵਿਖੇ ਪਹੁੰਚੇ । ਜਿਥੇ ਉਨ੍ਹਾਂ ਨੇ ਕਿਸਾਨ ਵੀਰਾਂ ਤੇ ਭੈਣਾਂ ਦੇ ਨਾਲ ਗੱਲਬਾਤ ਕੀਤੀ ।
ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਵੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨਾਲ ਟਿੱਕਰੀ ਬਾਰਡਰ ਦਿੱਲੀ ਵਿਖੇ ਮਲਕੀਤ ਰੌਣੀ, ਬਿੰਦੂ ਗਗਨ ਰੰਧਾਵਾ ਅਰਜਣ ਰਿਸ਼ੀ ਅਤੇ ਹੋਰ ਸਾਥੀ’ । ਨਿਰਮਲ ਰਿਸ਼ੀ ਜੀ ਕਿਸਾਨਾਂ ਦਾ ਪੂਰੀ ਤਰਾਂ ਸਮਰਥਨ ਕਰ ਰਹੇ ਹਨ ਉਹ ਦਿੱਲੀ ਉਹਨਾਂ ਦਾ ਹੋਂਸਲਾ ਅਫਜਾਈ ਕਰਨ ਲਈ ਗਏ ਹਨ ।
ਦੇਖੋ ਵੀਡੀਓ : ਕਿਸਾਨੀ ਅੰਦੋਲਨ ਦੀ ਸਟੇਜ ਤੋਂ ਸਰਕਾਰ ਦੇ ਖਿਲਾਫ ਵੱਡੀਆਂ ਤਕਰੀਰਾਂ, ਸੁਣੋ Live