Payal Rohtagi About Farmers : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਲਗਾਤਾਰ ਦਸੰਬਰ ਦੀਆਂ ਠੰਢੀਆਂ ਰਾਤਾਂ ਵਿੱਚ ਖੁੱਲ੍ਹ ਆਸਮਾਨ ਥੱਲੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਉਥੇ ਹੀ ਇਸ ਦੇਸ਼ ਵਿਆਪੀ ਅੰਦੋਲਨ ਦਾ ਹੁਣ ਕਈ ਲੋਕ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਖਾਸ ਕਰ ਬਾਲੀਵਿੱਡ ਨਾਲ ਜੁੜੀਆਂ ਕਈ ਅਦਾਕਾਰਾ ਕਿਸਾਨਾਂ ਦੇ ਅੰਦੋਲਨ ਤੇ ਬਿਆਨਬਾਜ਼ੀ ਕਰ ਪ੍ਰਸਿਧੀ ਹਾਸਿਲ ਕਰਨਾ ਚਾਹੁੰਦੀਆਂ ਹਨ।ਪਹਿਲਾਂ ਕੰਗਨਾ ਰਣੌਤ ਨੇ ਬੇਬੇ ਮਹਿੰਦਰ ਕੌਰ ਤੇ ਟਿੱਪਣੀ ਕੀਤੀ ਅਤੇ ਹੁਣ ਪਾਇਲ ਰੋਹਤਗੀ ਨੇ ਕਿਸਾਨਾਂ ਤੇ ਟਿੱਪਣੀ ਕਰਦੇ ਉਹ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਸੇੜੀ ਦੱਸਿਆ ਹੈ।
ਪਾਇਲ ਨੇ ਭਿੰਡਰਾਂਵਾਲੇ ਬਾਰੇ ਵੀ ਵੱਡੀ ਗੱਲ ਕਹੀ ਹੈ।ਪਾਇਲ ਨੇ ਦਿਲਜੀਤ ਦੌਸਾਂਝ ਵਲੋਂ ਕੰਗਨਾ ਰਣੌਤ ਦੀ ਟਿੱਪਣੀ ਤੇ ਦਿੱਤੀ ਪ੍ਰਤੀਕਿਰਆ ਬਾਰੇ ਵੀ ਕਾਫੀ ਕੁੱਝ ਕਿਹਾ ਹੈ।ਪਾਇਲ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ ਲਈ ਲਾਭਕਾਰੀ ਹਨ। ਉਸਨੇ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਕਾਨੂੰਨ ਚੰਗੀ ਤਰ੍ਹਾਂ ਪੜ੍ਹਨੇ ਚਾਹੀਦੇ ਹਨ। ਉਸ ਨੇ ਕਿਹਾ ਕਿ ਦਿਲਜੀਤ ਦੋਸਾਂਝ ਇਹ ਸਭ ਕਰ ਕੇ ਕੋਈ ਪ੍ਰਧਾਨਮੰਤਰੀ ਨਹੀਂ ਬਣ ਸਕਦਾ । ਉਸ ਦਾ ਕਹਿਣਾ ਸੀ ਕਿ ਜੇਕਰ ਭਿੰਡਰਾਵਾਲਾ ਸਹੀਂ ਸੀ ਤਾਂ ਇੰਦਰਾ ਗਾਂਧੀ ਨੇ ਉਸ ਪਿੱਛੇ ਪੁਲਿਸ ਫੋਰਸ ਕਿਓ ਲਗੲਾਵੀ ਸੀ । ਉਸ ਨੇ ਕਿਹਾ ਕਿ ਉਸ ਸਮੇਂ ਉਹ ਖਾਲਿਸਤਾਨ ਦਾ ਸਮੱਰਥਨ ਕਰ ਰਿਹਾ ਸੀ ਤੇਂ ਹੁਣ ਦਿਲਜੀਤ ਕਰ ਰਿਹਾ ਹੈ । ਕਿਸਾਨਾ ਦੀ ਲੜਾਈ ਬਿੱਲਾ ਲਈ ਨਹੀਂ ਸਗੋਂ ਖਾਲਿਸਤਾਨ ਲਈ ਹੈ । ਪਰ ਅਸੀਂ ਇਹ ਸਭ ਨਹੀਂ ਹੋਣ ਦਿਆਗੇ ।
ਪਾਯਲ ਨੇ ਇਸ ਮੁੱਦੇ ਨੂੰ ਖਾਲਿਸਤਾਨੀ ਮੁੱਦੇ ਦੀ ਤਰਾਂ ਦੇਖਿਆ ਨਾ ਕਿ ਕਿਸਾਨੀ ਸੰਘਰਸ਼ ਅੰਦੋਲਨ ਵਾਂਗ ।
ਦੇਖੋ ਵੀਡੀਓ : ਕਿਸਾਨਾਂ ਤੋਂ ਸੁਣੋ- ਭਾਰਤ ਬੰਦ ਸਮੇਂ ਕੀ ਕੁੱਝ ਖੁੱਲ੍ਹੇਗਾ, ਕਿੰਨੇ ਵਜੇ ਤੱਕ ਹੋਵੇਗਾ ਬੰਦ