ਇੱਕ ਸਫਲ ਫਿਲਮ ਦੇ ਪਿੱਛੇ, ਫਿਲਮ ਦੇ ਨਿਰਦੇਸ਼ਕ ਦਾ ਇੱਕ ਵੱਡਾ ਯੋਗਦਾਨ ਹੁੰਦਾ ਹੈ ਜੋ ਆਪਣੇ ਦਿਮਾਗ ਦੇ ਵਿਚ ਛਾਪੀ ਤਸਵੀਰ ਨੂੰ ਇਕ ਸਹੀ ਪਰਿਭਾਸ਼ਾ ਦਿੰਦੇ ਹੋਏ ਦਰਸ਼ਕਾਂ ਦੇ ਰੂਬਰੂ ਕਰਦਾ ਹੈ। ਇੰਝ ਹੀ ਵਿਜੈ ਕੁਮਾਰ ਅਰੋੜਾ ਉਰਫ਼ ਦਾਦੂਜੀ ਜਿਹਨਾਂ ਨੇ ਆਪਣੀ ਹਰ ਫਿਲਮ ਨਾਲ ਦਰਸ਼ਕਾਂ ਦਾ ਦਿਲ ਮੋਹ ਲਿਆ ਜਿਨ੍ਹਾਂ ਵਿਚੋਂ ਇੱਕ ਹੈ ਕਲੀ ਜੋਟਾ ਜੋ ਕਿ ਸਿਨੇਮਾ ਘਰਾਂ ਵਿਚ 3 ਫਰਵਰੀ ਨੂੰ ਰਿਲੀਜ਼ ਹੋਵੇਗੀ।
ਦਾਦੂਜੀ ਆਪਣੇ ਕੰਮ ਦੇ ਮਾਮਲੇ ਵਿਚ ਪੂਰੇ ਅਟੱਲ ਨਿਰਦੇਸ਼ਕ ਹਨ। ਉਹ ਕਿਰਦਾਰ ਅਤੇ ਕਹਾਣੀ ਦੀ ਹਰ ਬਾਰੀਕੀ ਨੂੰ ਇੱਕ ਨਵੀ ਪਹਿਚਾਣ ਦਿੰਦੇ ਹਨ। ਜੋ ਦਰਸ਼ਕਾਂ ਦੇ ਦਿਲਾਂ ਨੂੰ ਕਾਫੀ ਪ੍ਰਭਾਵਿਤ ਕਰਦੀ ਹੈ। ਦੱਸ ਦੇਈਏ ਕਿ ਦਾਦੂਜੀ ਵੱਲੋਂ ਬਣਾਈ ਗਈ 2018 ਦੀ ਫਿਲਮ ‘ਹਰਜੀਤਾ’ ਨੂੰ ਨੈਸ਼ਨਲ ਐਵਾਰਡ ਵੀ ਮਿਲ ਚੁਕਿਆ ਹੈ।
ਫਿਲਮ ਕਲੀ ਜੋਟਾ ਦੀ ਕਹਾਣੀ ਪੰਜਾਬੀ ਇੰਡਸਟਰੀ ਦੀ ਇੱਕ ਵੱਖਰੀ ਪੇਸ਼ਕਸ਼ ਹੈ ਜਿਸ ਵਿੱਚ ਔਰਤਾਂ ਪ੍ਰਤੀ ਮਰਦਾਂ ਦਾ ਗ਼ਲਤ ਵਿਹਾਰ ਤੇ ਉਹਨਾਂ ਦੀ ਬੁਰੀ ਧਾਰਨਾ ਨੂੰ ਇੱਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਵਿੱਚ ਹਨ। ਇਸ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ।
ਇਹ ਵੀ ਪੜ੍ਹੋ : ਕੈਪਟਨ ਕੂਲ ਤੋਂ ਬਾਅਦ MS ਧੋਨੀ ਬਣੇ ਫਿਲਮ ਨਿਰਮਾਤਾ, ਆਪਣੀ ਪਹਿਲੀ ਤਾਮਿਲ ਫਿਲਮ ਦਾ ਪੋਸਟਰ ਕੀਤਾ ਰਿਲੀਜ਼
ਇਸ ਫਿਲਮ ਸਬੰਧੀ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਫਿਲਮ ਦੀ ਕਹਾਣੀ ਨੇ ਮੈਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਲੇਖਿਕਾ ਹਰਿੰਦਰ ਕੌਰ ਹੈ ਜਿਨ੍ਹਾਂ ਵੱਲੋਂ ਔਰਤਾਂ ਦੇ ਖਿਲਾਫ ਸਮਾਜਿਕ ਮਸਲੇ ਨੂੰ ਫਿਲਮ “ਕਲੀ ਜੋਟਾ” ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ, “ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਜੋ ਮੈਂ ਇਸ ਫਿਲਮ ਦਾ ਹਿੱਸਾ ਹਾਂ ਅਤੇ ਫਿਲਮ ਦੀ ਇੰਨੀ ਮਿਹਨਤੀ ਸਟਾਰ ਕਾਸਟ ਨਾਲ ਕੰਮ ਕਰ ਰਿਹਾ ਹਾਂ।”
ਵੀਡੀਓ ਲਈ ਕਲਿੱਕ ਕਰੋ -: