gurnam bhullar and tania lekh teaser : ਆਪਣੀਆਂ ਸ਼ਾਨਦਾਰ ਰੋਮਾਂਟਿਕ ਫਿਲਮਾਂ ਲਈ ਜਾਣੇ ਜਾਂਦੇ ਜਗਦੀਪ ਸਿੱਧੂ ਹੁਣ ਆਪਣੀ ਆਉਣ ਵਾਲੀ ਪੰਜਾਬੀ ਫਿਲਮ ‘ਲੇਖ’ ਵਿੱਚ ਇੱਕ ਨਵੀਂ ਆਨਸਕ੍ਰੀਨ ਜੋੜੀ ਗੁਰਨਾਮ ਭੁੱਲਰ ਅਤੇ ਤਾਨੀਆ ਨਾਲ ਵਾਪਸੀ ਕਰ ਰਹੇ ਹਨ। ਜਦੋਂ ਤੋਂ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ, ਹਰ ਕੋਈ ਨਵੀਂ ਜੋੜੀ ਦੀ ਕੈਮਿਸਟਰੀ ਨੂੰ ਦੇਖਣ ਲਈ ਉਤਸੁਕ ਸੀ। ਜਗਦੀਪ ਸਿੱਧੂ ਨੇ ਫਿਲਮ ਦਾ ਇੱਕ ਸੁੰਦਰ ਟੀਜ਼ਰ ਸਾਂਝਾ ਕੀਤਾ ਹੈ , ਜਿਸ ਵਿੱਚ ਗੁਰਨਾਮ ਭੁੱਲਰ ਅਤੇ ਤਾਨੀਆ ਰਾਜਵੀਰ ਅਤੇ ਰੌਣਕ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ।
ਟੀਜ਼ਰ ਦੀ ਸ਼ੁਰੂਆਤ ਗੁਰਨਾਮ ਭੁੱਲਰ ਅਤੇ ਤਾਨੀਆ ਨਾਲ ਸਕੂਲ ਵਿੱਚ ਖੇਡਦੇ ਅਤੇ ਮਸਤੀ ਕਰਦੇ ਹੋਏ ਹੁੰਦੀ ਹੈ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਮਨਵੀਰ ਬਰਾੜ, ਜੋ ਇਸ ਤੋਂ ਪਹਿਲਾਂ ਜਗਦੀਪ ਸਿੱਧੂ ਨਾਲ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ‘ਲੇਖ’ ਦਾ ਨਿਰਦੇਸ਼ਨ ਕਰ ਰਹੇ ਹਨ। ਇਹ ਫਿਲਮ 1 ਅਪ੍ਰੈਲ 2022 ਨੂੰ ਰਿਲੀਜ਼ ਹੋਵੇਗੀ।
![gurnam bhullar and tania lekh teaser](https://dailypost.in/wp-content/uploads/2022/02/Lekh-jagdeep-Sidhu.jpg)
ਇਸ ਫ਼ਿਲਮ ਵਿੱਚ ਤਾਨੀਆ ਅਤੇ ਗੁਰਨਾਮ ਦੀਆਂ ਸ਼ਖਸੀਅਤਾਂ ਸਪੱਸ਼ਟ ਤੌਰ ‘ਤੇ ਵਿਲੱਖਣ ਹਨ ਕਿਉਂਕਿ ਦੋਵਾਂ ਅਦਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਲਈ ਅਸਾਧਾਰਨ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ । ਗੁਰਨਾਮ ਭੁੱਲਰ ਅਤੇ ਤਾਨੀਆ ਨੇ ਕਹਾਣੀ ਦੀਆਂ ਲੋੜਾਂ ਅਨੁਸਾਰ ਭਾਰ ਘਟਾਇਆ ਅਤੇ ਵਧਾਇਆ ਹੈ। ਗੁਰਨਾਮ ਭੁੱਲਰ ਤੇ ਤਾਨੀਆ ਨੇ ਆਪਣੀ ਟਰਾਂਸਫਾਰਮੇਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਇਹ ਵੀ ਦੇਖੋ : Deep SIdhu ਦੀ ਪਤਨੀ ਸ਼੍ਰੀ ਦਰਬਾਰ ਸਾਹਿਬ ਨਤਮਸਤਕ, ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ