Praneethi learns sugarcane chewing : ਪ੍ਰਨੀਤੀ ਚੋਪੜਾ ਏਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਗੁਜ਼ਾਰ ਰਹੀ ਹੈ । ਇਸ ਦੌਰਾਨ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੁਝ ਤਸਵੀਰਾਂ ਤੇ ਵੀਡੀਓ ਵੀ ਸ਼ੇਅਰ ਕੀਤੀਆਂ ਹਨ । ਇਹਨਾਂ ਵਿੱਚੋਂ ਉਸ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਉਹ ਆਪਣੇ ਪਾਪਾ ਦੇ ਨਾਲ ਗੰਨਾ ਚੂਸ ਰਹੀ ਹੈ ।
ਪਰ ਗੰਨਾ ਛਿੱਲਣ ਵਿੱਚ ਪ੍ਰੀਨੀਤੀ ਫੇਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਸ ਦੇ ਪਾਪਾ ਦੱਸਦੇ ਹਨ ਕਿ ਕਿਸ ਤਰ੍ਹਾਂ ਗੰਨਾ ਛਿੱਲਣਾ ਹੈ । ਇਹ ਵੀਡੀਓ ਪ੍ਰੀਨੀਤੀ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਨੂੰ ਹੁਣ ਤੱਕ ਪੰਜ ਲੱਖ ਲੋਕਾਂ ਨੇ ਦੇਖ ਲਿਆ ਹੈ । ਪ੍ਰਨੀਤੀ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਲੋਕ ਇਸ ਵੀਡੀਓ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪ੍ਰਨੀਤੀ ਨੇ ਲਿਖਿਆ ਹੈ ‘ਬੁਰੀ ਤਰ੍ਹਾਂ ਫੇਲ, ਗੰਨੇ ਨੂੰ ਅਸਲੀ ਤਰੀਕੇ ਨਾਲ ਖਾ ਰਹੇ ਹਨ …ਲਗਾਤਾਰ ਡਾਂਟ ਵੀ ਪੈ ਰਹੀ ਹੈ ਕਿ ਇਸ ਤਰ੍ਹਾਂ ਨਹੀਂ ਟਿਸ਼ਾ …ਪਾਪਾ ਤੋਂ ਕੁਝ ਸਿੱਖਣ ਲਈ ਹਮੇਸ਼ਾ ਘਬਰਾਉਂਦੀ ਹਾਂ …ਉਹ ਹਰ ਚੀਜ਼ ਵਿੱਚ ਮਾਹਿਰ ਹਨ’ । ਜੇਕਰ ਪ੍ਰਨੀਤੀ ਦੇ ਕੈਰੀਅਰ ਦੇ ਗੱਲ ਕਰੀਏ ਤਾ ਉਹਨਾਂ ਨੇ ਬਹੁਤ ਸਾਰੀਆਂ ਫ਼ਿਲਮਾਂ ਦੇ ਵਿਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ ।
ਦੇਖੋ ਵੀਡੀਓ : ਅੱਜ ਫਿਰ ਕਿਸਾਨ ਪਾ ਰਹੇ ਨੇ ਸਿੰਘੂ ਬਾਰਡਰ ‘ਤੇ ਟ੍ਰੈਕਟਰ ਮਾਰਚ ਨਾਲ ਗਾਹ, ਦੇਖੋ Live ਤਸਵੀਰਾਂ !