ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਅਦਾਕਾਰ ਆਪਣੀ ਫਿਲਮ ‘ਸਰਦਾਰ ਜੀ 3’ ਲਈ ਖ਼ਬਰਾਂ ਵਿੱਚ ਹੈ। ਫਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ ਜਿਸ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਵੀ ਨਜ਼ਰ ਆ ਰਹੀ ਹੈ। ਉਦੋਂ ਤੋਂ ਹੀ ਇਸ ਫਿਲਮ ਦਾ ਵਿਰੋਧ ਹੋ ਰਿਹਾ ਹੈ। ਹੁਣ FWICE ਨੇ ਫਿਲਮ ਵਿੱਚ ਹਨੀਆ ਨੂੰ ਕਾਸਟ ਕਰਨ ‘ਤੇ ਸਖ਼ਤ ਰੁਖ਼ ਅਪਣਾਇਆ ਹੈ ਅਤੇ ਸੁਪਰਸਟਾਰ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਦਰਅਸਲ, ਪਹਿਲਗਾਮ ਹਮਲੇ ਤੋਂ ਬਾਅਦ, ਪਾਕਿਸਤਾਨ ‘ਤੇ ਭਾਰਤ ਦਾ ਰੁਖ਼ ਬਹੁਤ ਸਖ਼ਤ ਹੈ ਅਤੇ ਭਾਰਤ ਨੇ ਪਾਕਿਸਤਾਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਦੋਵਾਂ ਦੇਸ਼ਾਂ ਦੇ ਸਬੰਧ ਠੀਕ ਨਹੀਂ ਚੱਲ ਰਹੇ ਹਨ। ਇਸ ਦੌਰਾਨ ਦਿਲਜੀਤ ਦੋਸਾਂਝ ਦੀ ਫਿਲਮ ਦੇ ਟ੍ਰੇਲਰ ਵਿੱਚ ਹਨੀਆ ਦੇ ਦਿਖਾਈ ਦੇਣ ਤੋਂ ਬਾਅਦ, ਦੇਸ਼ ਭਰ ਵਿੱਚ ਹੰਗਾਮਾ ਹੋਇਆ ਹੈ ਅਤੇ ਭਾਰੀ ਵਿਰੋਧ ਦੇਖਿਆ ਜਾ ਰਿਹਾ ਹੈ। FWICE ਨੇ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਦਿਲਜੀਤ ਦੋਸਾਂਝ, ਗੁਣਬੀਰ ਸਿੰਘ ਸਿੰਧੂ, ਮਨਮੋਰਡ ਸਿੰਧੂ ਅਤੇ ਫਿਲਮ ਦੇ ਨਿਰਦੇਸ਼ਕ ਅਮਰ ਹੁੰਦਲ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

FWICE ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਦੂਰਸੰਚਾਰ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਹੈ। ਇਸ ਵਿੱਚ FWICE ਨੇ ਦਿਲਜੀਤ ਦੋਸਾਂਝ, ਗੁਣਬੀਰ ਸਿੰਘ ਸਿੰਧੂ ਅਤੇ ਨਿਰਦੇਸ਼ਕ ਅਮਰ ਹੁੰਦਲ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। FWICE ਨੇ ਬੇਨਤੀ ਕੀਤੀ ਹੈ ਕਿ ਇਨ੍ਹਾਂ ਸਾਰੇ ਲੋਕਾਂ ਦੇ ਪਾਸਪੋਰਟ ਬਿਨਾਂ ਕਿਸੇ ਦੇਰੀ ਦੇ ਰੱਦ ਕੀਤੇ ਜਾਣ ਅਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਾਲ ਜੁੜੇ ਸਾਰੇ ਵਿਸ਼ੇਸ਼ ਅਧਿਕਾਰਾਂ ਤੋਂ ਵੀ ਵਾਂਝਾ ਕੀਤਾ ਜਾਵੇ।
ਇਸ ਦੌਰਾਨ, ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ‘ਤੇ ਹਾਨੀਆ ਆਮਿਰ ਨਾਲ ਇੱਕ ਫੋਟੋ ਸਾਂਝੀ ਕੀਤੀ ਅਤੇ ਆਪਣੇ ਬਚਾਅ ਵਿੱਚ ਕਿਹਾ ਕਿ ਦੇਸ਼ ਵਿੱਚ ਇੱਕ ਜੰਗ ਚੱਲ ਰਹੀ ਹੈ ਪਰ ਸਾਡਾ ਇਨ੍ਹਾਂ ਚੀਜ਼ਾਂ ‘ਤੇ ਕੋਈ ਕੰਟਰੋਲ ਨਹੀਂ ਹੈ। ਪਰ ਮੇਰਾ ਮੰਨਣਾ ਹੈ ਕਿ ਸੰਗੀਤ ਇੱਕ ਅਜਿਹੀ ਚੀਜ਼ ਹੈ ਜੋ ਦੇਸ਼ ਨੂੰ ਜੋੜਦੀ ਹੈ। ਮੈਨੂੰ ਦੇਸ਼ ਭਰ ਵਿੱਚ ਪਿਆਰ ਫੈਲਾਉਣ ਵਾਲੀ ਕਿਸੇ ਚੀਜ਼ ਨਾਲ ਜੁੜ ਕੇ ਖੁਸ਼ੀ ਮਹਿਸੂਸ ਹੁੰਦੀ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਦੇਸ਼ ਤੋਂ ਉੱਪਰ ਉੱਠ ਕੇ ਵਿਸ਼ਵ ਏਕਤਾ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਾਰੀਆਂ ਸਰਹੱਦਾਂ ਇਸ ਧਰਤੀ ਮਾਂ ਦਾ ਹਿੱਸਾ ਹਨ ਅਤੇ ਮੈਂ ਵੀ ਧਰਤੀ ਮਾਂ ਨਾਲ ਸਬੰਧਤ ਹਾਂ।
FWICE ਦੇ ਪੱਧਾਨ ਮਨੀਸ਼ ਤਿਵਾੜੀ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ‘ਅਸੀਂ ਪਹਿਲਾਂ ਹੀ ਸੈਂਸਰ ਬੋਰਡ ਨੂੰ ਇੱਕ ਪੱਤਰ ਲਿਖਿਆ ਸੀ ਕਿ ਇਸ ਫਿਲਮ ਨੂੰ ਸੈਂਸਰ ਨਹੀਂ ਕੀਤਾ ਜਾਣਾ ਚਾਹੀਦਾ। ਕਿਉਂਕਿ ਇਸ ਵਿੱਚ ਸਿਰਫ਼ ਹਾਨਿਆ ਆਮਿਰ ਹੀ ਨਹੀਂ ਹੈ, ਫਿਲਮ ਵਿੱਚ ਤਿੰਨ-ਚਾਰ ਹੋਰ ਕਲਾਕਾਰ ਵੀ ਹਨ, ਜਿਸ ਕਾਰਨ ਇਹ ਇੱਕ ਵੱਡਾ ਮੁੱਦਾ ਬਣ ਗਿਆ ਹੈ। ਪਰ ਅਸੀਂ ਸੁਣਿਆ ਹੈ ਕਿ ਉਹ ਫਿਲਮ ਨੂੰ ਭਾਰਤ ਤੋਂ ਬਾਹਰ ਕਿਤੇ ਹੋਰ ਰਿਲੀਜ਼ ਕਰ ਰਹੇ ਹਨ। ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਅਸੀਂ ਉਨ੍ਹਾਂ ‘ਤੇ ਅਤੇ ਉਨ੍ਹਾਂ ਦੇ ਨਿਰਮਾਤਾ ‘ਤੇ ਹਮੇਸ਼ਾ ਲਈ ਪਾਬੰਦੀ ਲਗਾ ਦੇਵਾਂਗੇ।’

ਫਿਲਮ ਦੇ ਵਿਰੋਧ ਵਿਚਾਲੇ ਪੰਜਾਬੀ ਅਦਾਕਾਰ ਦਿਲਜੀਤ ਦੇ ਹੱਕ ਵਿਚ ਆਏ ਹਨ। ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਇਹ ਫਿਲਮ ਕਿਹੜਾ ਅੱਜ ਜਾਂ ਪਹਿਲਗਾਮ ਹਮਲੇ ਮਗਰੋਂ ਬਣਾਈ ਆ। ਜਿਹੜੀਆਂ ਫਿਲਮਾਂ ਪਹਿਲਾਂ ਹੀ ਬਣ ਚੁੱਕੀਆਂ ਨੇ ਉਨ੍ਹਾਂ ਨੂੰ ਰਿਲੀਜ਼ ਕਰਵਾ ਦੇਣਾ ਚਾਹੀਦਾ ਹੈ। ਨਾਲੇ ਲੋਕ ਫ਼ਿਲਮਾਂ ਦੇਖਦੇ ਆ ਨਾਲੇ ਨਿੰਦਣ ਲੱਗ ਜਾਂਦੇ ਆ। ਜਿਸਨੇ ਸਾਰੀ ਦੁਨੀਆ ‘ਚ ਦੇਸ਼ ਦਾ ਨਾਂਅ ਰੌਸ਼ਨ ਕੀਤਾ ਲੋਕ ਉਸ ਨੂੰ ਹੀ ਗੱਦਾਰ ਕਹਿ ਰਹੇ ਨੇ
ਦੱਸ ਦੇਈਏ ਕਿ ਤਿਵਾੜੀ ਨੇ ਕਿਹਾ ਸੀ ਕਿ ‘ਜੇਕਰ ਉਹ ਇਸ ਗੱਲ ਨੂੰ ਲੈ ਤਿਆਰ ਹਨ ਕਿ ਮੈਂ ਪਾਕਿਸਤਾਨ ਵਿੱਚ ਰਿਲੀਜ਼ ਕਰਨ ਦਿਆਂਗਾ, ਵਿਦੇਸ਼ਾਂ ਵਿੱਚ ਰਿਲੀਜ਼ ਕਰ ਦਿਆਂਗਾ, ਤਾਂ ਉਹ ਸਾਡੇ ਲਈ ਗੱਦਾਰਾਂ ਤੋਂ ਘੱਟ ਨਹੀਂ ਹਨ। ਸਿਰਫ਼ ਫੈਡਰੇਸ਼ਨ ਹੀ ਨਹੀਂ, ਪੂਰਾ ਭਾਰਤ ਅਜਿਹੇ ਲੋਕਾਂ ਦੇ ਵਿਰੁੱਧ ਹੋਣਾ ਚਾਹੀਦਾ ਹੈ ਅਤੇ ਮੈਂ ਇਸ ਲਈ ਗ੍ਰਹਿ ਮੰਤਰਾਲੇ ਤੋਂ ਆਈਬੀ ਮੰਤਰਾਲੇ ਨੂੰ ਇੱਕ ਪੱਤਰ ਭੇਜਾਂਗਾ। ਇਹ ਪੱਤਰ ਪ੍ਰਧਾਨ ਮੰਤਰੀ ਹਾਊਸ ਨੂੰ ਜਾਵੇਗਾ ਕਿ ਅਜਿਹੇ ਨਿਰਮਾਤਾ ਜੋ ਸਿਰਫ਼ ਪੈਸੇ ਲਈ ਦੇਸ਼ ਨਾਲ ਖੇਡਦੇ ਹਨ, ਉਨ੍ਹਾਂ ਦਾ ਭਾਰਤ ਵਿੱਚ ਬਿਲਕੁਲ ਵੀ ਸਵਾਗਤ ਨਹੀਂ ਕੀਤਾ ਜਾਵੇਗਾ।’
ਇਹ ਵੀ ਪੜ੍ਹੋ : ਧੀ ਦੇ ਪਹਿਲੇ ਬਰਥਡੇ ‘ਤੇ ਪਿਓ ਨੇ ਗਿਫਟ ਕੀਤੀ 7 ਕਰੋੜ ਦੀ ਗੱਡੀ, ਸੋਸ਼ਲ ਮੀਡੀਆ ‘ਤੇ ਛਿੜੀ ਬਹਿਸ
Diljit Dosanjh ਦਾ ਵਿਰੋਧ ਕਰਨ ਵਾਲਿਆਂ ‘ਤੇ ਤਿੱਖੀ ਪ੍ਰਤਿਕਿਰਿਆ ਕਰਦੇ ਹੋਏ ਮੁਹੰਮਦ ਸਦੀਕ ਨੇ ਕਿਹਾ ਕਿ “ਵਿਰੋਧ ਕਰਨ ਵਾਲੇ ਕੌਣ ਨੇ, ਉਨ੍ਹਾਂ ਨੂੰ ਵਿਰੋਧ ਕਰਨ ਦਾ ਹੱਕ ਕਿਸਨੇ ਦਿੱਤਾ, ਜਿਸਨੇ ਮੁਲਕ ਬਾਰੇ ਗਲਤ ਬੋਲਿਆ ਉਸਨੂੰ ਰੋਜ਼ੀ-ਰੋਟੀ ਨਾ ਦਿਓ, ਜੋ ਕੁਝ ਪਹਿਲਾਂ ਹੀ ਹੋ ਚੁੱਕਿਆ ਉਸ ਬਾਰੇ ਕਿਉਂ ਬੋਲਣਾ। ਉਨ੍ਹਾਂ ਕਿਹਾ ਕਿ ਮੈਂ ਦਿਲਜੀਤ ਦਾ ਸਮਰਥਨ ਕਰਦਾ ਹਾਂ ਉਸਨੇ ਪੰਜਾਬ ਦਾ ਨਾਂ ਦੁਨੀਆ ਭਰ ‘ਚ ਰੌਸ਼ਨ ਕੀਤਾ।”
ਵੀਡੀਓ ਲਈ ਕਲਿੱਕ ਕਰੋ -:























