punjabi Singers Support Shree Brar : ਗਾਇਕ ਰਣਜੀਤ ਬਾਵਾ ਦੀ ਅਪੀਲ ਦਾ ਅਸਰ ਹੋਣ ਲੱਗਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਗਾਇਕ ਸ਼੍ਰੀ ਬਰਾੜ ਦੇ ਹੱਕ ‘ਚ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਕੋਈ ਵੀ ਕਲਾਕਾਰ ਸ਼੍ਰੀ ਬਰਾੜ ਦੇ ਹਕ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਿਹਾ। ਇਸ ਲਈ ਸਾਰੇ ਕਲਾਕਾਰਾਂ ਨੂੰ ਉਹਨਾਂ ਨੇ ਇੱਕ ਮੰਚ ਤੇ ਇੱਕਠੇ ਹੋ ਕੇ ਸ਼੍ਰੀ ਬਰਾੜ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਕਿਹਾ ਸੀ ।
ਇਸ ਵੀਡੀਓ ਤੋਂ ਬਾਅਦ ਐਮੀ ਵਿਰਕ ਨੇ ਆਪਣੀ ਵੀਡੀਓ ਪੋਸਟ ਦੇ ਵਿੱਚ ਕਿਹਾ ਕਿ ਪਹਿਲਾ ਤਾਂ ਰਣਜੀਤ ਬਾਵਾ ਦਾ ਥੈਂਕਸ ਕਰਦਾ ਹਾਂ ਜਿੰਨੇ ਸ਼੍ਰੀ ਬਰਾੜ ਦੇ ਲਈ ਆਵਾਜ਼ ਚੱਕੀ ਤੇ ਮੈਂ ਵੀ ਰਣਜੀਤ ਬਾਵਾ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਵੀਡੀਓ ਬਣਾ ਰਿਹਾ ਹਾਂ।
ਐਮੀ ਨੇ ਅੱਗੇ ਕਿਹਾ ਕਿ ਸਾਨੂੰ ਸਭ ਨੂੰ ਸ਼੍ਰੀ ਬਰਾੜ ਦੇ ਨਾਲ ਖੜ੍ਹਨ ਦੀ ਲੋੜ ਹੈ, ਜਿਵੇਂ ਕਿਸਾਨੀ ਅੰਦੋਲਨ ‘ਚ ਸਭ ਕਲਾਕਾਰ ਭਾਈਚਾਰਾ ਇਕੱਠਾ ਹੈ।ਉਸੇ ਤਰ੍ਹਾਂ ਹੀ ਕਲਾਕਾਰਾਂ ਨੂੰ ਲਈ ਖੜ੍ਹਨ ਦੀ ਵੀ ਲੋੜ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫਤਾਰੀ ਦੀ ਖ਼ਬਰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 5 ਜਨਵਰੀ ਨੂੰ ਪਟਿਆਲਾ ਪੁਲਿਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ ‘ਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਸੀ।
ਇਸੇ ਤਰ੍ਹਾਂ ਅਫਸਾਨਾ ਖ਼ਾਨ ਨੇ ਵੀ ਸ਼੍ਰੀ ਬਰਾੜ ਦੇ ਹੱਕ ਵਿੱਚ ਵੀਡੀਓ ਬਣਾ ਕੇ ਆਵਾਜ਼ ਬੁਲੰਦ ਕੀਤੀ ਹੈ । ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਸ਼੍ਰੀ ਬਰਾੜ ਨੂੰ ਸਪੋਰਟਨਹੀਂ ਕਰਾਂਗੇ ਤਾ ਕੌਣ ਕਰੇਗਾ ਸ਼੍ਰੀ ਬਰਾੜ ਬਹੁਤ ਹੀ ਚੰਗੇ ਇਨਸਾਨ ਹਨ ਤੇ ਇਹ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ।