ਰਾਖੀ ਸਾਵੰਤ ਦੇ ਪਤੀ ਆਦਿਲ ਦੁਰਾਨੀ ਨੂੰ ਮੰਗਲਵਾਰ ਸਵੇਰੇ ਪੁਲਿਸ ਨੇ ਫੜ ਲਿਆ। ਫਿਲਹਾਲ ਆਦਿਲ ‘ਤੇ ਚਾਰ ਧਾਰਾਵਾਂ 504, 506, 323 ਅਤੇ 406 ਲਗਾਈਆਂ ਗਈਆਂ ਹਨ, ਜਿਸ ਤਹਿਤ ਪੁਲਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਆਦਿਲ ਫਿਲਹਾਲ ਓਸੀਵਾੜਾ ਦੇ ਪੁਲਸ ਸਟੇਸ਼ਨ ‘ਚ ਹੈ, ਜਿੱਥੇ ਉਸ ਦੇ ਫੋਨ ਜ਼ਬਤ ਕਰ ਲਏ ਗਏ ਹਨ ਅਤੇ ਉਸ ਤੋਂ ਪੁੱਛਗਿੱਛ ਜਾਰੀ ਹੈ।
ਰਾਖੀ ਨੇ ਦੱਸਿਆ, ਉਹ ਸਵੇਰੇ ਉਸ ਨੂੰ ਫੜ ਕੇ ਲੈ ਗਏ। ਉਸਨੇ ਮੇਰੇ ਨਾਲ ਬਹੁਤ ਮਾੜੇ ਕੰਮ ਕੀਤੇ ਹਨ। ਸਵੇਰੇ ਉਹ ਮੇਰੇ ਘਰ ਆਇਆ ਅਤੇ ਮੇਰੇ ਨਾਲ ਲੜਨ ਲੱਗਾ। ਮੈਂ ਤੁਰੰਤ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਉਸਨੂੰ ਲੈ ਗਈ। ਮੈਂ ਦੋ ਦਿਨ ਪਹਿਲਾਂ ਐਫਆਈਆਰ ਦਰਜ ਕਰਵਾਈ ਸੀ।
ਵੀਡੀਓ ਲਈ ਕਲਿੱਕ ਕਰੋ -: