20 ਜੂਨ ਨੂੰ ਰਾਮ ਚਰਨ ਅਤੇ ਉਪਾਸਨਾ ਦੇ ਘਰ ਇੱਕ ਛੋਟੇ ਬੱਚੀ ਦਾ ਜਨਮ ਹੋਇਆ ਸੀ। ਬੱਚੀ ਦਾ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। 30 ਜੂਨ ਨੂੰ ਬੇਟੀ ਦੇ ਨਾਮਕਰਨ ਦੀ ਰਸਮ ਵੀ ਰੱਖੀ ਗਈ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਅੰਬਾਨੀ ਪਰਿਵਾਰ ਨੇ ਰਾਮ ਚਰਨ ਅਤੇ ਉਪਾਸਨਾ ਦੀ ਬੇਟੀ ਨੂੰ ਬਹੁਤ ਮਹਿੰਗਾ ਤੋਹਫਾ ਦਿੱਤਾ ਹੈ।
ਪਿੰਕਵਿਲਾ ਨੇ ਸਤਰਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਰਾਮ ਅਤੇ ਉਪਾਸਨਾ ਦੀ ਬੇਟੀ ਨੂੰ ਸੋਨੇ ਦਾ ਪੰਘੂੜਾ ਗਿਫਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਰਿਪੋਰਟਾਂ ਮੁਤਾਬਕ ਇਸ ਪੰਘੂੜੇ ਦੀ ਕੀਮਤ ਕਰੋੜਾਂ ਵਿੱਚ ਹੈ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਹੈ। ਬੱਚੀ ਦੇ ਜਨਮ ਤੋਂ ਪਹਿਲਾਂ ਰਾਮ ਅਤੇ ਉਪਾਸਨਾ ਬੱਚੀ ਲਈ ਹੱਥਾਂ ਨਾਲ ਬਣਿਆ ਪੰਘੂੜਾ ਲੈ ਕੇ ਆਏ ਸਨ।