Randhir Kapoor made a statement : ਪਿਛਲੇ ਕੁੱਝ ਦਿਨਾਂ ਤੋਂ ਰਣਬੀਰ ਕਪੂਰ ਤੇ ਆਲੀਆ ਭੱਟ ਦੀ ਮੰਗਣੀ ਦੀਆ ਗੱਲਾਂ ਹੋ ਰਹੀਆਂ ਹਨ । ਕਿਊਕਿ ਰਾਜਸਥਾਨ ਦੇ ਵਿਚ ਦੋਨੋ ਪਰਿਵਾਰ ਇਕੱਠੇ ਹੋ ਰਹੇ ਹਨ । ਸਿਰਫ ਇਹ ਹੀ ਨਹੀਂ ਹੋਰ ਵੀ ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਓਥੇ ਡੇਰਾ ਲਾਇਆ ਹੋਇਆ ਹੈ। ਇਸ ਕਰਕੇ ਰਣਬੀਰ ਆਲੀਆ ਦੇ ਫੈਨਜ਼ ਨੂੰ ਲਗਦਾ ਹੈ ਕਿ ਉਹ ਮੰਗਣੀ ਕਰਵਾਉਣ ਜਾ ਰਹੇ ਹਨ ਤੇ SURPRISE ਹੀ ਦੇਣਗੇ।
ਪਰ ਰਣਬੀਰ ਕਪੂਰ ਦੇ ਅੰਕਲ ਰਣਧੀਰ ਕਪੂਰ ਨੇ ਇਸ ਗੱਲ ਨੂੰ ਨਕਾਰ ਦਿੱਤਾ ਹੈ । ਉਹਨਾਂ ਨੇ ਕਿਹਾ ਜੇਕਰ ਰਣਬੀਰ ਤੇ ਆਲੀਆ ਦੀ ਮੰਗਣੀ ਹੋਣੀ ਹੁੰਦੀ ਤਾ ਮੈ ਤੇ ਮੇਰਾ ਪਰਿਵਾਰ ਇਥੇ ਨਹੀਂ ਓਹਨਾ ਦੇ ਨਾਲ ਹੁੰਦਾ ਇੰਝ ਕਿਦਾਂ ਮੰਗਣੀ ਹੋ ਜਾਵੇਗੀ । ਰਣਬੀਰ , ਆਲੀਆ ਤੇ ਨੀਤੂ ਸਿਰਫ ਉੱਥੇ ਕੇਵਲ ਨਵੇਂ ਸਾਲ ਦੀਆਂ ਛੁਟੀਆਂ ਮਨਾਉਣ ਲਈ ਗਏ ਹਨ ਇਸ ਦੇ ਇਲਾਵਾਂ ਹੋਰ ਕੋਈ ਵੀ ਗੱਲ ਨਹੀਂ ਹੈ ਪਰ ਆਲੀਆ , ਨੀਤੂ ਤੇ ਰਣਬੀਰ ਵੱਲੋ ਇਸ ਗੱਲ ਤੇ ਕੋਈ ਵੀ ਬਿਆਨ ਨਹੀਂ ਆਇਆ ਹੈ।
ਇਸ ਗੱਲ ਦੇ ਵਿਚ ਕੋਈ ਵੀ ਸ਼ੱਕ ਨਹੀਂ ਕਿ ਰਣਬੀਰ ਆਲੀਆ ਦੇ ਫੈਨਜ਼ ਉਹਨਾਂ ਦੇ ਇਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ । ਇਸ ਲਈ ਜਦੋ ਦੋਨਾਂ ਪਰਿਵਾਰਾਂ ਨੂੰ ਇਕੱਠੇ ਦੇਖਿਆ ਗਿਆ ਤਾ ਇਸ ਗੱਲ ਦਾ ਅਨੁਮਾਨ ਹੀ ਹੋਇਆ ਕਿ ਦੋਨਾਂ ਦੀ ਮੰਗਣੀ ਹੋ ਰਹੀ ਹੈ । ਆਲੀਆ ਨੇ ਇਕ ਵਾਰ ਇਹ ਵੀ ਕਿਹਾ ਸੀ ਕਿ ਹਰ ਕਿਸੇ ਨੂੰ ਮੇਰੇ ਹੀ ਵਿਆਹ ਦਾ ਇੰਤਜ਼ਾਰ ਹੈ ਕਿ ਮੈ ਕਦੋ ਵਿਆਹ ਕਰਵਾ ਰਹੀ ਹਾਂ । ਪਰ ਇਸ ਬਾਰੇ ਮੇਰਾ ਕੋਈ ਵੀ ਹਜੇ plan ਨਹੀਂ ਹੈ । ਕਿਉਕਿ ਮੈ ਸਿਰਫ਼ 25 ਸਾਲ ਦੀ ਹਾਂ।
ਦੇਖੋ ਵੀਡੀਓ : ਲੱਖੇ ਸਿਧਾਣੇ ਦਾ ਪਿਆ ਸਟੇਜ ਸੈਕਟਰੀ ਨਾਲ ਪੇਚਾ, ਹੇਠਾਂ ਉਤਰਿਆ ਤਾਂ ਪੈ ਗਿਆ ਘੇਰਾ,ਦੇਖੋ LIVE