Ranjeet Bawa’s New Song : ਪੰਜਾਬੀ ਕਿਸਾਨ ਜਿਨ੍ਹਾਂ ਦਾ ਪ੍ਰਦਰਸ਼ਨ ਅੱਜ 13ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਹੈ । ਜਿਸ ਕਰਕੇ ਕਿਸਾਨ ਵੱਲੋਂ 8 ਦਸੰਬਰ ਯਾਨੀਕਿ ਅੱਜ ਆਪਣੇ ਹੱਕਾਂ ਦੇ ਲਈ ਭਾਰਤ ਬੰਦ ਕੀਤਾ ਹੋਇਆ ਹੈ । ਜਿਸ ਨੂੰ ਦੇਸ਼ ਭਰ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ ।
ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪੂਰੀ ਪੰਜਾਬੀ ਮਨੋਰੰਜਨ ਇੰਡਸਟਰੀ ਖੜੀ ਹੋਈ ਹੈ । ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਉੱਤੇ ਕਿਸਾਨਾਂ ਦੇ ਖਿਲਾਫ ਬੋਲ ਰਹੇ ਸੀ । ਜਿਸ ਨੂੰ ਰਣਜੀਤ ਬਾਵਾ ਨੇ ਆਪਣੇ ਨਵੇਂ ਗੀਤ ‘ਪੰਜਾਬ ਬੋਲਦਾ ‘ਦੇ ਨਾਲ ਸੱਚਾਈ ਦਾ ਸ਼ੀਸ਼ਾ ਦਿਖਾਇਆ ਹੈ ।
ਇਸ ਗੀਤ ਦੇ ਇੱਕ ਇੱਕ ਬੋਲ ਕਿਸਾਨ ਪ੍ਰਦਰਸ਼ਨ ਦੇ ਹਾਲਤਾਂ ਨੂੰ ਬਿਆਨ ਕਰ ਰਿਹਾ ਹੈ । ਇਸ ਤੋਂ ਇਲਾਵਾ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਭਾਰਤੀਆਂ ਨੂੰ ਯਾਦ ਕਰਵਾਇਆ ਹੈ।ਇਸ ਗੀਤ ਦੇ ਬੋਲ ਲਵਲੀ ਨੂਰ ਨੇ ਲਿਖੇ ਨੇ ਤੇ ਮਿਊਜ਼ਿਕ ਸੁੱਖ ਬਰਾੜ ਨੇ ਦਿੱਤਾ ਹੈ । ਢੀਮਾਨ ਪ੍ਰੋਡਕਸ਼ਨ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ । ਕਿਸਾਨਾਂ ਦੇ ਹੱਕਾਂ ਦੇ ਲਈ ਰਣਜੀਤ ਬਾਵਾ ਦਾ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਗਾਣੇ ਦੇ ਵਿਊਜ਼ ਲਗਾਤਾਰਾ ਵੱਧ ਰਹੇ ਨੇ ।