Ravneet Bittu Replies to Kangana : ਰਵਨੀਤ ਬਿੱਟੂ ਵੱਲੋਂ ਉਹਨਾਂ ਦੀ ਟਵੀਟ ਦਾ ਸਹਾਰਾ ਲੈ ਕੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਬੁਰਾ-ਭਲਾ ਕਹਿਣ ਤੇ ਫਿਲਮੀ ਅਦਾਕਾਰਾ ਕੰਗਨਾ ਰਣੌਤ ਨੂੰ ਠੋਕਵਾ ਜਵਾਬ ਦਿੱਤਾ ਗਿਆ । ਰਵਨੀਤ ਬਿੱਟੂ ਨੇ ਕੰਗਨਾ ਨੂੰ ਟਵੀਟ ਕਰਦਿਆ ਕਿਹਾ ਕਿ ੳੇੁਹ ਉਹਨਾ ਦੇ ਅੰਦਰੂਨੀ ਮਾਮਲੇ ਤੋਂ ਬਾਹਰ ਰਹੇ । ਉਹਨਾਂ ਨੇ ਕਿਹਾ ਕਿ ਪੰਜਾਬ ਲਈ ਅਸੀ ਸਾਰੇ ਇੱਕ ਹੀ ਹਾ ਤੇ ਇੱਕ ਹੀ ਰਹਾਗੇ ।
ਇੱਥੋਂ ਤੱਕ ਕਿ ਉਹਨਾਂ ਨੇ ਕੰਗਨਾਂ ਨੂੰ ਹਿਮਾਚਲ ਦਾ ਗਲਿਆ ਹੋਇਆ ਸੇਬ ਤੱਕ ਕਹਿ ਦਿੱਤਾ ਅਤੇ ਦੂਰ ਰਹਿਣ ਲਈ ਕਿਹਾ । ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਇੱਕ ਬਜੁਰਗ ਬੇਬੇ ਨੂੰ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਬਿਲਬਿਸ ਦਾਦੀ ਦੱਸਿਆ । ਜਿਸ ਤੋਂ ਬਾਅਦ ਉਹ ਟਰੋਲ ਹੋ ਗਏ ਅਤੇ ਦਿਲਜੀਤ ਦੋਸਾਂਝ ਨਾਲ ਉਹਨਾਂ ਦੀ ਲੜਾਈ ਹੋ ਗਈ ।ਕੰਗਨਾ ਨੇ ਰਵਨੀਤ ਬਿੱਟੂ ਦੇ ਟਵੀਟ ਦਾ ਸਹਾਰਾ ਲੈ ਕੇ ਦਿਲਜੀਤ ਤੇ ਪਲਟ ਵਾਰ ਕੀਤਾ ਸੀ । ਜਿਸ ਵਿੱਚ ਰਵਨੀਤ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ,ਜੱਥੇਦਾਰ ਹਰਪ੍ਰੀਤ ਸਿੰਘ ਨੂੰ , ਦਿਲਜੀਤ ਦੋਸਾਂਝ ਨੂੰ ,ਜੈਜੀ ਬੀ ਅਤੇ ਪਨੂੰ ਨੂੰ ਸੁਪੋਰਟ ਕਰਨ ਸੰਬੰਧੀ ਮਾਮਲਾ ਦਰਜ਼ ਕਰਨ ਲਈ ਕਿਹਾ ਸੀ ਤੇ ਇਸ ਦਾ ਜਵਾਬ ਰਵਨੀਤ ਬਿੱਟੂ ਵੱਲੋਂ ਦਿੱਤਾ ਗਿਆ ।
ਇਹ ਵੀ ਦੇਖੋ :ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੱਡਾ ਐਲਾਨ, ਸੁਣੋ Live Press Conference