Resham Singh Anmol at Protest : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ ।ਕਿਸਾਨਾਂ ਦੀ ਸਹੂਲਤ ਲਈ ਦਿੱਲੀ ਦੇ ਬਾਰਡਰਾਂ ‘ਤੇ ਖਾਲਸਾ ਏਡ ਵੱਲੋਂ ਜਿੱਥੇ ਕਿਸਾਨ ਮੌਲ ਬਣਾਇਆ ਗਿਆ ਹੈ । ਜਿੱਥੇ ਕਿਸਾਨ ਆਪਣੀ ਜ਼ਰੂਰਤ ਦਾ ਹਰ ਸਮਾਨ ਲੈ ਸਕਦੇ ਹਨ । ਇਸ ਦੇ ਨਾਲ ਹੀ ਕਿਸਾਨ ਆਪਣੀ ਸਿਹਤ ਦਾ ਵੀ ਪੂਰਾ ਖਿਆਲ ਰੱਖ ਰਹੇ ਹਨ ਅਤੇ ਕਿਸਾਨਾਂ ਲਈ ਇੱਥੇ ਜਿੰਮ ਵੀ ਬਣਾਏ ਗਏ ਹਨ ਤਾਂ ਕਿ ਕਿਸਾਨ ਆਪਣੇ ਦਿਨ ਦੀ ਸ਼ੁਰੂਆਤ ਕਸਰਤ ਦੇ ਨਾਲ ਕਰ ਸਕਣ ।
ਗਾਇਕ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਕਿਸਾਨਾਂ ਲਈ ਬਣਾਏ ਗਏ ਜਿੰਮ ‘ਚ ਵਰਕ ਆਊਟ ਕਰਦੇ ਦਿਖਾਈ ਦੇ ਰਹੇ ਹਨ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਜਿੱਤਾਂਗੇ ਜ਼ਰੂਰ’ । ਇਸ ਵੀਡੀਓ ਨੂੰ ਕਾਫੀ ਲੋਕ ਦੇਖ ਚੁਕੇ ਹਨ ਤੇ ਕਾਫੀ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ ।
ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ ।ਦੱਸ ਦਈਏ ਕਿ ਪਿਛਲੇ 40 ਦਿਨਾਂ ਤੋਂ ਕਿਸਾਨ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਹਨ ਪਰ ਹਾਲੇ ਤੱਕ ਕਿਸਾਨਾਂ ਦੀ ਮੰਗ ‘ਤੇ ਕੋਈ ਵੀ ਵਿਚਾਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ । ਉਮੀਦ ਹੈ ਸਰਕਾਰ ਜਲਦੀ ਹੀ ਕਿਸਾਨਾਂ ਦੇ ਗੱਲ ਸੁਣੇ ।
ਦੇਖੋ ਵੀਡੀਓ : ਕੇਂਦਰ ਨਾਲ ਅਹਿਮ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਨਾਲ ਖਾਸ ਗੱਲਬਾਤ…