Rupinder Handa’s song ‘Halla Sheri’ : ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਆਪਣੇ ਨਵੇਂ ਗੀਤ ‘ਹੱਲਾ ਸ਼ੇਰੀ’ ਦੇ ਨਾਲ ਹਾਜ਼ਰ ਹੋਏ ਨੇ । ਇਸ ਗੀਤ ਦੇ ਬੋਲ ਮੱਟ ਸ਼ੇਰੋਂਵਾਲਾ ਵੱਲੋਂ ਲਿਖੇ ਗਏ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਮਿਸਟਰ ਪੇਂਡੂਜ਼ ਵੱਲੋਂ ਤੇ ਫੀਚਰਿੰਗ ‘ਚ ਖੁਦ ਰੁਪਿੰਦਰ ਹਾਂਡਾ ਨਜ਼ਰ ਆ ਰਹੇ ਨੇ । ਇਸ ਗੀਤ ‘ਚ ਇੱਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਸਰਦਾਰ ਨੂੰ ਕਹਿੰਦੀ ਹੈ ਕਿ ਤੂੰ ਦਿੱਲੀ ‘ਚ ਡਟ ਕੇ ਖੇਤੀ ਬਿੱਲਾਂ ਦੇ ਵਿਰੁੱਧ ਡਟਿਆ ਰਹੀਂ ਅਤੇ ਪਿਛੋਂ ਕਣਕਾਂ ਅਤੇ ਹੋਰ ਫਸਲਾਂ ਨੂੰ ਉਹ ਪਾਣੀ ਖੁਦ ਦੇ ਦੇਵੇਗੀ ।
ਇਸ ਗੀਤ ‘ਚ ਉਨ੍ਹਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਸਮਰਥਨ ‘ਚ ਕਈ ਗਾਇਕ ਗੀਤ ਕੱਢ ਚੁੱਕੇ ਹਨ ਅਤੇ ਲਗਾਤਾਰ ਕੱਢ ਰਹੇ ਹਨ । ਬੀਤੇ ਦਿਨ ਹਰਫ ਚੀਮਾ ਅਤੇ ਕੰਵਰ ਗਰੇਵਾਲ ਦਾ ਗੀਤ ‘ਪਾਤਸ਼ਾਹ’ ਵੀ ਰਿਲੀਜ਼ ਕੀਤਾ ਗਿਆ ਸੀ ।ਰੁਪਿੰਦਰ ਹਾਂਡਾ ਪੰਜਾਬ ਦੇ ਮਸ਼ਹੂਰ ਗਾਇਕਾ ਹੈ ।ਜਿਸ ਦੇ ਗੀਤ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਓਂਦੇ ਹਨ । ਰੁਪਿੰਦਰ ਦਿੱਲੀ ਧਰਨੇ ਤੇ ਵੀ ਕਿਸਾਨਾਂ ਦਾ ਸਮਰਥਨ ਕਰ ਲਈ ਪਹੁੰਚੀ ਸੀ ।
ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ਮਨਕਿਰਤ ਔਲਖ, ਜੱਸ ਬਾਜਵਾ, ਅਫਸਾਨਾ ਖਾਨ ਅਤੇ ਸ਼੍ਰੀ ਬਰਾੜ ਵੱਲੋਂ ਕਿਸਾਨਾਂ ਦੇ ਹੱਕ ‘ਚ ਕਿਸਾਨ ਐਂਥਮ ਵੀ ਗਾਇਆ ਗਿਆ ਸੀ । ਹੋਰ ਵੀ ਬਹੁਤ ਸਾਰੇ ਪੰਜਾਬੀ ਗਾਇਕਾਂ ਦਾ ਕਿਸਾਨਾਂ ਦੇ ਸਮਰਥਨ ਵਿਚ ਗੀਤ ਆਏ ਹਨ ਜੋ ਕਿ ਕਿਸਾਨਾਂ ਦਾ ਹੋਂਸਲਾ ਅਫ਼ਜਾਈ ਵੀ ਕਰਦੇ ਹਨ ਤੇ ਉਹਨਾਂ ਦੇ ਸੰਘਰਸ਼ ਲਈ ਪ੍ਰੇਰਿਤ ਕਰਦੇ ਹਨ ।