Sarabjit Cheema with Khalsa Aid : ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਕਈ ਦਿਨਾਂ ਤੋਂ ਜਾਰੀ ਹੈ । ਠੰਡ ਦੀ ਪ੍ਰਵਾਹ ਕੀਤੇ ਬਿਨਾਂ ਦਿੱਲੀ ਦੀਆਂ ਸੜਕਾਂ ਉੱਤੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ । ਇਨ੍ਹਾਂ ਬਿੱਲਾਂ ਦੇ ਵਿਰੋਧ ‘ਚ ਜਿੱਥੇ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਸਹਿਯੋਗ ਮਿਲ ਰਿਹਾ ਹੈ । ਉੱਥੇ ਹੀ ਹੋਰਨਾਂ ਸੂਬਿਆਂ ਤੋਂ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ । ਕਿਸਾਨਾਂ ਦੀ ਸੇਵਾ ‘ਚ ਖਾਲਸਾ ਏਡ ਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਆਪਣੀ ਸੇਵਾਵਾਂ ਨਿਭਾ ਰਹੇ ਨੇ ।
ਕਿਸਾਨਾਂ ਦੀ ਹਮਾਇਤ ਕਰਨ ਦੇ ਲਈ ਗਾਇਕ ਸਰਬਜੀਤ ਚੀਮਾ ਵੀ ਵੈਨਕੂਵਰ ਤੋਂ ਇੰਡੀਆ ਆਏ ਹੋਏ ਨੇ । ਉਹ ਸਿੱਧਾ ਦਿੱਲੀ ਕਿਸਾਨ ਪ੍ਰਦਰਸ਼ਨ ‘ਚ ਸ਼ਾਮਿਲ ਹੋਏ ਨੇ । ਉਹ ਕਈ ਦਿਨਾਂ ਤੋਂ ਕਿਸਾਨਾਂ ਦੀ ਸੇਵਾ ‘ਚ ਜੁਟੇ ਹੋਏ ਨੇ । ਉਨ੍ਹਾਂ ਨੇ ਆਪਣੀਆਂ ਕੁਝ ਵੀਡੀਓਜ਼ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਸਤਿ ਸ੍ਰੀ ਅਕਾਲ ਦੋਸਤੋ
ਅੱਜ ਖਾਲਸਾ-ਏਡ ਦੇ ਕੈਂਪ ਵਿੱਚ ਟਿੱਕਰੀ ਬਾਰਡਰ “ਦਿੱਲੀ” ਤੇ ਛੋਟੀ ਜਿਹੀ ਸੇਵਾ ਕਰਨ ਦਾ ਮੌਕਾ ਮਿਲਿਆ । ਮੈਂ @khalsa_aid ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਕਿਸਾਨਾਂ ਦੀ ਜਿੱਤ ਦੀ ਅਰਦਾਸ ਵੀ ਕਰਦੇ ਹਾਂ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਕਿਸਾਨਾਂ ਦੀ ਜਿੱਤ ਲਈ ਅਰਦਾਸ ਕਰ ਰਹੇ ਨੇ। ਹਾਲ ਹੀ ‘ਚ ਸਰਬਜੀਤ ਚੀਮਾ ਕਿਸਾਨੀ ਗੀਤ ਵੀ ਲੈ ਕੇ ਆਏ ਨੇ । ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ।
ਦੇਖੋ ਵੀਡੀਓ : ਮੁਕੇਰੀਆਂ ‘ਚ ਭਾਜਪਾ ਦਾ ਪ੍ਰੋਗਰਾਮ ਚੱਲ ਰਿਹਾ ਸੀ, ਪਹੁੰਚ ਗਏ ਕਿਸਾਨ, ਫਿਰ ਖੇਤਾਂ ‘ਚ ਦੇਖੋ ਕਿਵੇਂ ਭਜਾਏ