Sarabjit Cheema’s farming song : ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਕਿਸਾਨਾਂ ਦੇ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਦੇ ਗਾਇਕ ਬਹੁਤ ਸਪੋਰਟ ਕਰ ਰਹੇ ਹਨ । ਹੁਣ ਪੰਜਾਬੀ ਗਾਇਕ ਸਰਬਜੀਤ ਚੀਮਾ ਜੋ ਕਿ ਆਪਣੇ ਨਵੇਂ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਜੀ ਹਾਂ ‘ਕਿਸਾਨੀ ਤੇ ਕੁਰਬਾਨੀ’ (Kisaani Te Kurbani) ਟਾਈਟਲ ਹੇਠ ਰਿਲੀਜ਼ ਹੋਇਆ ਗੀਤ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ ।
ਇਸ ਗੀਤ ਨੂੰ ਸਰਬਜੀਤ ਚੀਮਾ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ ਹੈ । ਗਾਣੇ ਦੇ ਬੋਲ Raja Khela ਨੇ ਲਿਖੇ ਨੇ ਮਿਊਜ਼ਿਕ Gagandeep Singh ਨੇ ਦਿੱਤਾ ਹੈ । ਇਸ ਗੀਤ ‘ਚ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਦਿੱਤੀਆਂ ਕੁਰਬਾਨੀਆਂ ਨੂੰ ਬਿਆਨ ਕੀਤਾ ਹੈ ।
ਦੱਸ ਦਈਏ ਦੇਸ਼ ਦਾ ਅੰਨਦਾਤਾ ਕਿਹੇ ਜਾਣ ਵਾਲੇ ਕਿਸਾਨ ਦਿੱਲੀ ਦੀ ਸਰਹੱਦਾਂ ਉੱਤੇ ਕਈ ਦਿਨਾਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ । ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਕਿਸਾਨਾਂ ਦਾ ਸਾਥ ਦੇ ਰਹੇ ਨੇ । ਵਿਦੇਸ਼ਾਂ ‘ਚ ਬੈਠੇ ਪੰਜਾਬੀ ਕਲਾਕਾਰ ਵੀ ਆਪਣੇ ਪੱਧਰ ‘ਤੇ ਕਿਸਾਨਾਂ ਦੀ ਆਵਾਜ਼ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾ ਰਹੇ ਨੇ।
ਦੇਖੋ ਵੀਡੀਓ : 27ਵੇਂ ਦਿਨ ਕਿਸਾਨ ਮੋਰਚੇ ਦੀ ਸਟੇਜ਼ ਤੋਂ Live ਤਸਵੀਰਾਂ, ਭੁੱਖ ਹੜਤਾਲ ਤੇ ਕਿਸਾਨ ਆਗੂਆਂ ਦਾ ਦੂਜਾ ਜਥਾ…