Satinder Satti and Bad Singer : ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ‘ਚ ਕਿਸਾਨਾਂ ਵੱਲੋਂ ਖੇਤੀ ਕਨੂੰੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਜਾਰੀ ਹੈ । ਅਜਿਹੇ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਿਸਾਨਾਂ ਦੇ ਸਮਰਥਨ ‘ਚ ਧਰਨੇ ‘ਚ ਸ਼ਾਮਿਲ ਹਨ । ਇਸ ਦੇ ਨਾਲ ਹੀ ਇਹ ਕਲਾਕਾਰ ਆਪੋ ਆਪਣੇ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ । ਬੈਡ ਸਿੰਗਰ ਦੇ ਨਾਂਅ ਨਾਲ ਜਾਣੇ ਜਾਂਦੇ ਗਾਇਕ ਅਤੇ ਸਤਿੰਦਰ ਸੱਤੀ ਨੇ ਵੀ ਆਪਣੇ ਹੀ ਤਰੀਕੇ ਦੇ ਨਾਲ ਕਿਸਾਨਾਂ ਦਾ ਸਮਰਥਨ ਕੀਤਾ ਹੈ ।
ਗਾਇਕ ਵੱਲੋਂ ਇਸ ਗੀਤ ‘ਚ ਆਪਣੇ ਹੱਕ ਲਈ ਬੋਲਣ ਦੀ ਗੱਲ ਆਖੀ ਗਈ ਹੈ ।ਗੀਤ ਦੀ ਫੀਚਰਿੰਗ ‘ਚ ਸਤਿੰਦਰ ਸੱਤੀ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਇਹ ਗੀਤ ਆਪਣੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਹੈ ।ਗੀਤ ਨੂੰ ‘ਬੋਲ ਦੇ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ ।
ਗੀਤ ‘ਚ ਦਿਖਾਇਆ ਗਿਆ ਹੈ ਕਿ ਆਪਣੇ ਹੱਕਾਂ ਦੇ ਲਈ ਇਨਸਾਨ ਨੂੰ ਬੋਲਣਾ ਹੀ ਪੈਂਦਾ ਹੈ । ਕਿਉਂਕਿ ਕਿਸੇ ਦਾ ਜ਼ੁਲਮ ਸਹਿਣਾ ਵੀ ਪਾਪ ਹੁੰਦਾ ਹੈ ਕਿਉਂਕਿ ਤੇ ਜੇ ਤੁਸੀਂ ਜ਼ੁਲਮ ਸਹੀ ਜਾਓਗੇ ਤਾਂ ਜ਼ੁਲਮ ਕਰਨ ਵਾਲੇ ਦਾ ਹੌਸਲਾ ਹੋਰ ਵੱਧਦਾ ਜਾਵੇਗਾ । ਗੀਤ ਦੇ ਬੋਲ ਖੁਦ ਗਾਇਕ ਵੱਲੋਂ ਲਿਖੇ ਗਏ ਨੇ ਅਤੇ ਸਤਿੰਦਰ ਸੱਤੀ ਨੇ ਬੈਡ ਸਿੰਗਰ ਦਾ ਸਾਥ ਦਿੱਤਾ ਹੈ । ਗੀਤ ਨੂੰ ਮਿਊਜ਼ਿਕ ਰਿੱਕੀ ਟੀ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਗਾਇਕ ਨੇ ਆਪਣੇ ਵੱਖਰੇ ਹੀ ਅੰਦਾਜ਼ ‘ਚ ਕਿਸਾਨਾਂ ਦਾ ਸਮਰਥਨ ਕੀਤਾ ਹੈ ।
ਦੇਖੋ ਵੀਡੀਓ : ਅਮਿਤ ਸ਼ਾਹ ਨੇ ਮੰਨੀ ਆਪਣੀ ਗਲਤੀ, ਹੋਰ ਸੁਣੋ ਕਿਸਾਨਾਂ ਨੂੰ ਕੀ ਕਿਹਾ ਸੀ ਅਮਿਤ ਸ਼ਾਹ ਨੇ