Shahnaz Gill talks to her fans : ਸੋਸ਼ਲ ਮੀਡੀਆ ਤੇ ਅਕਸਰ ਸ਼ਹਿਨਾਜ਼ ਗਿੱਲ ਦੀਆ ਵੀਡੀਓ ਤੇ ਫੋਟੋਆਂ ਵਾਇਰਲ ਹੁੰਦੀਆਂ ਹਨ । ਇਸ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਚੈਟ ਕਰਕੇ ਉਹਨਾਂ ਦਾ ਮਨੋਰੰਜਨ ਕਰਦੀ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਸੈਸ਼ਨ ਰੱਖਿਆ, ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ।
ਸੈਸ਼ਨ ਦੌਰਾਨ ਸ਼ਹਿਨਾਜ਼ ਨੇ ਕਿਹਾ ਜਿਹੜਾ ਮੈਕਅਪ ਉਸ ਨੇ ਲਗਾਇਆ ਹੈ ਉਸ ਨੇ ਖੁਦ ਕੀਤਾ ਹੈ । ਆਈਬਰੋ ਵੀ ਉਸ ਨੇ ਖੁਦ ਕੀਤੀ ਹੈ । ਸ਼ਹਿਨਾਜ਼ ਕਹਿੰਦੇ ਹੀ ਕਿ ਉਹ ਖੁਦ ਨੂੰ ਏਨਾਂ ਕਾਬਿਲ ਬਨਾਉਣਾ ਚਾਹੁੰਦੀ ਹੈ ਕਿ ਉਸ ਮੈਕਅਪ ਆਰਟਿਸਟ ਦੀ ਜ਼ਰੂਰਤ ਨਾ ਪਵੇ। ਇਸ ਤੋਂ ਬਾਅਦ ਉਹ ਆਪਣੇ ਮੋਟਾਪੇ ਤੇ ਗੱਲ ਕਰਦੀ ਹੈ ।
ਉਹ ਦੱਸਦੀ ਹੈ ਕਿ ਉਸ ਨੇ ਕਾਫੀ ਵਜਨ ਘੱਟ ਕੀਤਾ ਹੈ । ਉਹ ਕਹਿੰਦੀ ਹੈ ਕਿ ਉਹ ਮੋਟੀ ਨਹੀਂ ਹੋਣਾ ਚਾਹੁੰਦੀ ਕਿਉਂਕਿ ਉਸ ਨੂੰ ਦੁਬਾਰਾ ਕੰਮ ਨਹੀਂ ਮਿਲੇਗਾ । ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ । ਸ਼ਹਿਨਾਜ਼ ਗਿੱਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾ ਦੇ ਬਿੱਗਬੌਸ ਦੇ ਘਰ ਵਿਚ ਜਾਂ ਤੋਂ ਬਾਅਦ ਫੈਨ ਫੋਲੋਵਿੰਗ ਕਾਫੀ ਵੱਧ ਗਈ ਹੈ ਤੇ ਲੋਕ ਉਹਨਾਂ ਦੇ ਸੁਭਾਅ ਕਰਕੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ ।
ਦੇਖੋ ਵੀਡੀਓ : ਕਿਸਾਨੀ ਅੰਦੋਲਨ ‘ਚ ਇੱਕ ਅਜਿਹਾ ਬਾਰਡਰ ਜਿੱਥੇ U.P. ਪੁਲਿਸ ਵੀ ਹੋਈ ਸਰਦਾਰਾਂ ਦੀ ਫੈਨ, ਉਹ ਕਿਵੇਂ?