Sidhu Mossevala Payal Rohatgi : ਦਿਲਜੀਤ ਦੋਸਾਂਝ ਅਤੇ ਕੰਗਨਾਂ ਰਣੌਤ ਦੀ ਲੜਾਈ ਤੋਂ ਬਾਅਦ ਹੁਣ ਇੱਕ ਹੋਰ ਬਾੱਲੀਵੁੱਡ ਅਦਾਕਾਰ ਜਿਸ ਦਾ ਨਾਮ ਪਾਯਲ ਰੋਹਤਗੀ ਜੋ ਕਿ ਅਕਸਰ ਸ਼ੋਸ਼ਲ ਮੀਡੀਆ ਤੇ ਕਿਸੇ ਨਾ ਕਿਸੇ ਕਲਾਕਾਰ ਨਾਲ ਵਿਵਾਦਾ ਵਿੱਚ ਰਹਿੰਦੀ ਹੈ , ਦਿਲਜੀਤ ਤੇ ਪੰਜਾਬੀਆ ਨੂੰ ਮੰਦੇ ਬੋਲ ਬੋਲ ਰਹੀ ਹੈ । ਪਾਯਲ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਨੂੰ ਖੜਾ ਰੱਖਦੀ ਹੈ । ਉਸ ਨੇ ਦਿਲਜੀਤ ਦੋਸਾਂਝ ਅਤੇ ਬਾਕੀ ਪੰਜਾਬੀਆਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਕਹਿ ਕੇ ਸੰਬੋਧਨ ਕੀਤਾ ਹੈ ।
ਪਾਯਲ ਦੀ ਇਹ ਵੀਡੀਓ ਜਦੋਂ ਸਿੱਧੂ ਮੂਸੇਵਾਲੇ ਨੇ ਦੇਖੀ ਤਾਂ ਉਹ ਭੜਕ ਉਠਿਆ ਅਤੇ ਲਾਇਵ ਹੋ ਕੇ ਉਸ ਨੇ ਆਪਣੀ ਭੜਾਸ ਕੱਢੀ ਅਤੇ ਖਰੀਆ-ਖਰੀਆ ਸੁਣਾ ਦਿੱਤੀਆ । ਉਹਨਾਂ ਨੇ ਕਿਹਾ ਕਿ ਜਿਹਨਾਂ ਨੂਮ ਬਾਲੀਵੁੱਡ ਵਿੱਚ ਕੋਈ ਪੁਛਦਾ ਨਹੀਂ ਉਹ ਆਪਣੇ ਆਪ ਨੂੰ ਬਾੱਲੀਵੁੱਡ ਦਾ ਚਿਹਰਾ ਦੱਸਦੇ ਹਨ । ਸਿੱਧੂ ਨੇ ਕਿਹਾ ਕਿ ਜੇਕਰ ਖੇਤੀ ਕਰਨੀ ਇਨੀ ਹੀ ਸੋਖੀ ਹੈ ਤਾਂ ਉਸ ਨੂੰ ਕਹੋ ਇੱਕ ਵਾਰ ਜਮੀਨੀ ਪੱਧਰ ਤੇ ਆ ਕੇ ਦੱਸੇ ਕੱਣਕ ਕਿਵੇਂ ਬੀਜਦੇ ਹਨ ।
ਸਿੱਧੂ ਨੇ ਕਿਹਾ ਕਹੀ ਚੁੱਕਣ ਵਾਲਿਆ ਨੂੰ ਖਾਲਿਸਤਾਨੀ ਅਤੇ ਅੱਤਵਾਦੀ ਕਹਿ ਕੇ ਇਸ ਮੁੱਦੇ ਨੂੰ ਹੋਰ ਰਾਹ ਨਾ ਪਾਓ। ਜੇਕਰ ਤੁਸੀਂ ਕਿਸਾਨਾਂ ਤੇ ਖੇਤੀਬਾੜੀ ਕਰਨ ਵਾਲਿਆ ਦਾ ਸਾਥ ਨਹੀਂ ਦੇ ਸਕਦੇ ਤਾਂ ਉਹਨਾਂ ਬਾਰੇ ਮਾੜਾ ਵੀ ਨਾ ਬੋਲੋ ।
ਬਾੱਲੀਵੁੱਡ ਫਿਲਮਾਂ ਬਾਰੇ ਸਿੱਧੂ ਨੇ ਕਿਹਾ ਉਹ ਗੀਤਾ ਸਿਰਫ ਗੀਤਾਂ ਜੋਗੇ ਹੀ ਹਨ , ਜੋ ਕਿ ਸਭ ਨੂੰ ਪਤਾ ਹੈ ਕਿ ਉਹਨਾਂ ਨੂੰ ਬਾੱਲੀਵੁੱਡ ਫਿਲਮਾਂ ਦੀ ਲੋੜ ਨਹੀਂ ਹੈ । ਬਾੱਲੀਵੁੱਡ ਤੁਹਾਨੂੰ ਮੁਬਾਰਕ ਉਹ ਆਪਣੇ ਗੀਤਾਂ ਰਾਹੀ ਰੋਜੀ-ਰੋਟੀ ਕਮਾਈ ਜਾਂਦੇ ਹਨ ।ਦੱਸਣਯੋਗ ਹੈ ਕਿ ਪਾਯਲ ਰੋਹਤਗੀ ਲਗਾਤਾਰ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਦਿਲਜੀਤ ਦੋਸਾਂਝ ਖਿਲਾਫ ਵੀਡੀਓ ਅਪਲੋਡ ਕਰ ਰਹੀ ਹੈ । ਸਿੱਧੂ ਮੂਸੇਵਾਲੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਤਾਂ ਉਹਨਾਂ ਨੇ ਲਾਇਵ ਹੋ ਕੇ ਉਸ ਦੀ ਕਲਾਸ ਲਗਾ ਦਿੱਤੀ ।
ਦੇਖੋ ਵੀਡੀਓ : ਰੋਸ ‘ਚ ਆਏ ਕਿਸਾਨਾਂ ਨੇ ਅਮਿਤ ਸ਼ਾਹ ਦੇ ਮਾਰੀਆਂ ਜੁੱਤੀਆਂ, ਪੰਜਾਬੀ ਤੇ ਹਰਿਆਣਵੀ ਹੋਏ ਇਕੱਠੇ….