Sidhumoosewala on his Father’s Birthday : ਗਾਇਕ ਸਿੱਧੂ ਮੂਸੇਵਾਲਾ ਆਪਣੇ ਪਿਤਾ ਦੇ ਕਾਫੀ ਕਰੀਬ ਹੈ । ਉਹ ਅਕਸਰ ਆਪਣੇ ਗੀਤਾਂ ਵਿੱਚ ਪਿਤਾ ਦੀ ਗੱਲ ਕਰਦਾ ਦਿਖਾਈ ਦਿੰਦਾ ਹੈ । ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਜਨਮ ਦਿਨ ਹੈ । ਇਸ ਖ਼ਾਸ ਮੌਕੇ ਤੇ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਖ਼ਾਸ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ ।
ਇਸ ਤਸਵੀਰ ਵਿੱਚ ਸਿੱਧੂ ਮੂਸੇਵਾਲਾ ਤੇ ਉਸ ਦੇ ਪਿਤਾ ਦਿਖਾਈ ਦੇ ਰਹੇ ਹਨ । ਸਿੱਧੂ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰਕੇ ਦੋਹਾਂ ਸਿੱਧੂਆਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਕੁੱਝ ਕੁ ਸਮੈ ਪਹਿਲਾ ਸਿੱਧੂ ਨੇ ਆਪਣੇ ਪਿਤਾ ਲਈ ਇਕ ਗੀਤ ਵੀ ਗਿਆ ਸੀ ਤੇ ਰਿਲੀਜ਼ ਕੀਤਾ ਸੀ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੱਧੂ ਮੂਸੇ ਵਾਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦਾ ਹੈ । ਉਹ ਅਕਸਰ ਆਪਣੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦਾ ਹੈ । ਸਿੱਧੂ ਦੇ ਪ੍ਰਸ਼ੰਸਕਾਂ ਵੀ ਉਹਨਾਂ ਦੀਆਂ ਪੋਸਟਾਂ ਨੂੰ ਕਾਫੀ ਪਸੰਦ ਵੀ ਕਰਦੇ ਹਨ । ਉਹ ਅਕਸਰ ਆਪਣੀ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਦੇ ਵਿਚ ਰਹਿੰਦੇ ਹਨ ਤੇ ਉਹ ਪਿਛਲੇ ਕੁੱਝ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਉਹ ਪੂਰਾ ਯੋਗਦਾਨ ਪਾ ਰਹੇ ਹਨ ਸੋਸ਼ਲ ਮੀਡਿਆ ਰਹੀ ਵੀ ਤੇ ਗੀਤ ਰਾਹੀਂ ਵੀ ।