Sonu Announced Job Immigrants : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੱਲ੍ਹ ਆਪਣਾ 47ਵਾਂ ਜਨਮਦਿਨ ਮਨਾਇਆ । ਉਹਨਾਂ ਦਾ ਜਨਮ 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ ਪਿੰਡ ਵਿੱਚ ਹੋਇਆ।ਉਹਨਾਂ ਨੇ ਆਪਣੇ ਜਨਮਦਿਨ ਤੇ ਦੇਸ਼ ਭਰ ਵਿੱਚ ਮੈਡੀਕਲ ਕੈਂਪ ਲਾਉਣ ਦਾ ਫ਼ੈਸਲਾਂ ਕੀਤਾ।ਸੋਨੂੰ ਸੂਦ ਨੇ ਦੱਸਿਆ ਕਿ ਉਹਨਾਂ ਨੇ ਇਹਨਾਂ ਮੁਫ਼ਤ ਕੈਂਪਾ ਲਈ ਉੜੀਸਾ ,ਯੂਪੀ ,ਝਾਰਖੰਡ ਅਤੇ ਪੰਜਾਬ ਦੇ ਡਾਕਟਰਾ ਨਾਲ ਸੰਪਰਕ ਕੀਤਾ ਹੈ ।ਇਸ ਤੋਂ ਇਲਾਵਾ ਸੋਨੂੰ ਸੂਦ ਨੇ ਕੱਲ੍ਹ ਆਪਣੇ ਜਨਮਦਿਨ ਦੇ ਮੌਕੇ ਤੇ ਤਿੰਨ ਲੱਖ ਪਰਵਾਸੀਆ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ।
ਇਹ ਜਾਣਕਾਰੀ ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਟਵੀਟ ਰਾਹੀ ਦਿੱਤੀ। ਉਹਨਾਂ ਨੇ ਲਿਖਿਆ ਕਿ ਮੇਰੇ ਜਨਮਦਿਨ ਤੇ ਮੇਰੇ ਪ੍ਰਵਾਸੀ ਭਰਾਵਾ ਲਈ http://PravasiRojgar.com ਦਾ ਤਿੰਨ ਲੱਖ ਨੌਕਰੀਆਂ ਲਈ ਮੇਰਾ ਕਰਾਰ।ਇਹ ਸਾਰੇ ਚੰਗੇ ਸੈਲਰੀ ਪੀ.ਐਫ਼.ਈ.ਐਸ.ਆਈ. ਅਤੇ ਹੋਰ ਲਾਭ ਪ੍ਰਦਾਨ ਕਰਦੇ ਹਨ।ਧੰਨਵਾਦ ਏ.ਈ.ਪੀ.ਸੀ.,ਸੀ.ਆਈ.ਟੀ.ਆਈ.,ਐਮਾਜ਼ੋਨ ਅਤੇ ਹੋਰਨਾ ਸਭ ਦਾ ।
ਆਈ.ਸੀ.ਯੂ.ਭਰਤੀ ਅਦਾਕਾਰ ਅਨੁਪਮ ਸ਼ਯਾਮ ਦੀ ਮੱਦਦ ਕਰਨਗੇ ਸੋਨੂੰ ਸੂਦ
ਬਾਲੀਵੁੱਡ ਅਤੇ ਟੀ.ਵੀ.ਅਭਿਨੇਤਾ ਅਨੁਪਮ ਸ਼ਯਾਮ ,ਜਿਸਨੇ ‘ਸਲੱਮਡੌਗ ਮਿਲੀਅਨ’ਅਤੇ ‘ਡਾਕੂ ਮਹਾਰਾਣੀ’ਵਰਗੀਆਂ ਫ਼ਿਲਮਾ ਵਿੱਚ ਕੰਮ ਕੀਤਾ ਹੈ ।ਮੁਬੰਈ ਦੇ ਇੱਕ ਹਸਪਤਾਲ ਵਿੱਚ ਆਈ.ਸੀ.ਯੂ.ਵਾਰਡ ਵਿੱਚ ਹੈ ।ਅਨੁਪਮ ਸ਼ਯਾਮ ਦੇ ਪਰਿਵਾਰ ਨੇ ਮੱਦਦ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਸੋਨੂੰ ਸੂਦ ਅੱਗੇ ਆਏ ਹਨ ਤੇ ਉਹਨਾਂ ਨੇ ਕਿਹਾ ਹੈ ਕਿ ‘ਮੈਂ ਉਹਨਾਂ ਨਾਲ ਸੰਪਰਕ ਵਿੱਚ ਹਾਂ’
ਸਬਜ਼ੀਆਂ ਵੇਚਣ ਵਾਲੀ ਸਾਫਟਵੇਅਰ ਇੰਜੀਨੀਅਰ ਨੂੰ ਨੌਕਰੀ
ਹਾਲ ‘ਹੀ ਵਿੱਚ ਸੋਨੂੰ ਸੂਦ ਨੇ ਸਬਜ਼ੀਆਂ ਵੇਚਣ ਵਾਲੀ ਇੱਕ ਲੜਕੀ ਜੋ ਕਿ ਸਾਫਟਵੇਅਰ ਇੰਜੀਨੀਅਰ ਸੀ ਕੋਰੋਨਾ ਕਾਰਨ ਉਹ ਨੌਕਰੀ ਤੋਂ ਹੱਥ ਧੋ ਬੈਠੀ ।ਸੋਨੂੰ ਸੂਦ ਨੇ ਉਸ ਦੀ ਮੱਦਦ ਕੀਤੀ ਅਤੇ ਉਸ ਨੂੰ ਇੱਕ ਕੰਪਨੀ ਵਿੱਚ ਨੌਕਰੀ ਦਵਾਈ ਅਤੇ ਇੰਟਰਵਿਉ ਤੋਂ ਬਾਅਦ ਉਸ ਨੂੰ ਨੌਕਰੀ ਦਾ ਪੱਤਰ ਵੀ ਭੇਜਿਆ ।