Sonu Sood Shared Post : ਅਦਾਕਾਰ ਸੋਨੂੰ ਸੂਦ ਦੇ ਜੱਦੀ ਸ਼ਹਿਰ ਮੋਗਾ ਵਿੱਚ ਉਨ੍ਹਾਂ ਦੀ ਮਾਂ ਪ੍ਰੋ. ਸਰੋਜ ਸੂਦ ਦੇ ਨਾਮ ਤੇ ਇੱਕ ਸੜਕ ਦਾ ਨਾਮ ਰੱਖਿਆ ਗਿਆ ਹੈ। ਜਿਸ ਦੀ ਜਾਣਕਾਰੀ ਸੋਨੂੰ ਸੂਦ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਦਿੱਤੀ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕਰਕੇ ਭਾਵੁਕ ਨੋਟ ਵੀ ਸਾਂਝਾ ਕੀਤਾ ਹੈ । ਇਸ ਉਦਘਾਟਨ ਦੇ ਵਿਚ ਸੋਨੂ ਸੂਦ ਦੀ ਭੈਣ ਵੀ ਸ਼ਾਮਿਲ ਹੋਏ ਸਨ ।
ਸੋਨੂੰ ਨੇ ਲਿਖਿਆ ਕਿ – ਇਕ ਵਿਜ਼ੂਅਲ ਜੋ ਮੈਂ ਆਪਣੀ ਸਾਰੀ ਜ਼ਿੰਦਗੀ ਦਾ ਸੁਪਨਾ ਵੇਖਿਆ । ਅੱਜ ਮੇਰੇ ਘਰ ਕਸਬੇ ਮੋਗਾ ਦੀ ਇਕ ਸੜਕ ਦਾ ਨਾਮ ਮੇਰੀ ਮੰਮੀ ਦੇ ਨਾਂ ‘ਤੇ ਰੱਖਿਆ ਗਿਆ ਹੈ । “ਪ੍ਰੋ. ਸਰੋਜ ਸੂਦ ਰੋਡ”। ਉਹੀ ਸੜਕ ਜਿਸਦੇ ਦੁਆਰਾ ਉਸਨੇ ਸਾਰੀ ਉਮਰ ਯਾਤਰਾ ਕੀਤੀ । ਘਰ ਤੋਂ ਕਾਲਜ ਅਤੇ ਫਿਰ ਵਾਪਸ ਘਰ। ਇਹ ਹਮੇਸ਼ਾਂ ਮੇਰੀ ਜਿੰਦਗੀ ਦਾ ਸਭ ਤੋਂ ਮਹੱਤਵਪੂਰਣ ਅਧਿਆਇ ਰਹੇਗਾ । ਮੈਨੂੰ ਯਕੀਨ ਹੈ ਕਿ ਮੇਰੇ ਮੰਮੀ ਅਤੇ ਡੈਡੀ ਸਵਰਗ ਤੋਂ ਕਿਤੇ ਮੁਸਕੁਰਾ ਰਹੇ ਹੋਣਗੇ । ਕਾਸ਼ ਉਹ ਇਸ ਨੂੰ ਵੇਖਣ ਲਈ ਆਸ ਪਾਸ ਹੁੰਦੇ । ਮੈਂ ਇਸ ਨੂੰ ਸੰਭਵ ਬਣਾਉਣ ਲਈ ਸ਼੍ਰੀ ਹਰਜੋਤ ਕਮਲ, ਸ੍ਰੀ ਸੰਦੀਪ ਹੰਸ ਅਤੇ ਸ੍ਰੀਮਤੀ ਅਨੀਤਾ ਦਰਸ਼ੀ ਮੈਮ ਦਾ ਧੰਨਵਾਦ ਕਰਦਾ ਹਾਂ। ਹੁਣ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਦੁਨੀਆ ਵਿਚ ਮੇਰੀ ਸਭ ਤੋਂ ਪਸੰਦੀਦਾ ਜਗ੍ਹਾ ਹੈ “ਪ੍ਰੋ. ਸਰੋਜ ਸੂਦ ਰੋਡ ਸਫਲਤਾ ਲਈ ਮੇਰੀ ਰਾਹ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਏਨੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਹਨ। ਸੋਨੂੰ ਸੂਦ ਨੇ ਕੋਰੋਨਾ ਮਹਾਂਮਾਰੀ ਵਿਚ ਪ੍ਰੇਸ਼ਾਨ ਲੋਕਾਂ ਦੀ ਮਦਦ ਕਰਕੇ ਹਰ ਦਿਲ ਵਿਚ ਜਗ੍ਹਾ ਬਣਾਈ ਹੈ। ਪੂਰੇ ਦੇਸ਼ ਦੇ ਲੋਕ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਦੇ ਹਨ । ਉਹਨਾਂ ਨੇ ਬਹੁਤ ਸਾਰੇ ਗਰੀਬ ਦੀ ਮੱਦਦ ਕੀਤੀ ਹੈ । ਕੁਝ ਲੋਕਾਂ ਨੇ ਤਾਂ ਸੋਨੂੰ ਸੂਦ ਦੇ ਮੰਦਰ ਤੱਕ ਬਣਾ ਦਿੱਤੇ ਹਨ । ਇੱਥੇ ਹੀ ਬਸ ਨਹੀਂ ਲੋਕ ਆਪਣੇ ਕਾਰੋਬਾਰਾਂ ਤੇ ਦੁਕਾਨਾਂ ਦੇ ਨਾਂਅ ਵੀ ਸੋਨੂੰ ਸੂਦ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਂਅ ਤੇ ਰੱਖੇ ਹਨ । ਹਾਲ ਹੀ ਵਿੱਚ, ਉਹਨਾਂ ਦੇ ਇੱਕ ਮੰਦਰ ਦੀ ਉਸਾਰੀ ਦੀ ਖ਼ਬਰ ਵੀ ਸਾਹਮਣੇ ਆਈ ਸੀ ।
ਦੇਖੋ ਵੀਡੀਓ : ਰਾਜਸਥਾਨ ਵਾਲਿਆਂ ਦੀ ਇੱਕ ਹਾਕ ‘ਤੇ ਪਹੁੰਚ ਗਿਆ ਲੱਖਾ ਸਿਧਾਣਾ, ਹੁਣ ਟੁੱਟਣਗੇ ਅਗਲੇ ਬੈਰੀਗੇਡ