Sonu Sood Took Loan : ਕੋਰੋਨਾ ਵਾਇਰਸ ਦੇ ਦੌਰਾਨ ਲਾਕਡਾਉਨ ਵਿੱਚ ਸੋਨੂੰ ਸੂਦ ਨੇ ਹਜਾਰਾ ਹੀ ਲੋਕਾ ਦੀ ਬਹੁਤ ਮੱਦਦ ਕੀਤੀ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਲਈ । ਉਹਨਾਂ ਨੇ ਹਜਾਰਾਂ ਹੀ ਮਜਦੂਰਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਅਤੇ ਉਹਨਾਂ ਦੀ ਮੱਦਦ ਕੀਤੀ । ਉਹ ਹੁਣ ਵੀ ਹਜਾਰਾਂ ਲੋਕਾਂ ਦੀ ਮੱਦਦ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ । ਉਹਨਾਂ ਨੂੰ ਲੋਕਾਂ ਨੇ ਮਸੀਹਾਂ ਬੁਲਾਉਣਾ ਵੀ ਸ਼ੁਰੂ ਕਰ ਦਿੱਤਾ ਸੀ । ਇਸ ਦੇ ਨਾਲ ਹੀ ਖਬਰ ਆਈ ਕਿ ਸੋਨੂੰ ਸੂਦ ਕੋਈ ਚੰਗਾ ਕੰਮ ਕਰਨ ਜਾ ਰਹੇ ਹਨ ।
ਇਸ ਕੰਮ ਲਈ ਉਹਨਾਂ ਨੇ ਆਪਣੀ ਜਮੀਨ ਨੂੰ ਗਿਰਵੀ ਰੱਖਿਆਂ ਅਤੇ ਉਹਨਾਂ ਨੇ ਦੱਸ ਕਰੋੜ ਰੁਪਏ ਦਾ ਲੋਨ ਲਿਆ । ਸੋਨੂੰ ਸੂਦ ਨੇ ਆਪਣੇ 6 ਫਲੈਟ ਅਤੇ 2 ਦੁਕਾਨਾਂ ਨੂੰ ਗਿਰਵੀ ਰੱਖਿਆ । ਇਸ ਪ੍ਰਾਪਰਟੀ ਦੇ ਮਾਲਕ ਸੋਨੂੰ ਸੂਦ ਅਤੇ ਉਹਨਾਂ ਦੀ ਪਤਨੀ ਸੁਨਾਲੀ ਹਨ । ਸੋਨੂੰ ਸੂਦ ਨੇ ਸਿਤੰਬਰ ਵਿੱਚ ਸਟੈਂਡਰਡ ਚੈਟਰਡ ਬੈਂਕ ਨਾਲ ਅਗ੍ਰੀਮੈਂਟ ਸਾਈਨ ਕੀਤਾ ਅਤੇ 10 ਕਰੋੜ ਲੋਨ ਲਿਆ । ਪਰ ਸੋਨੂੰ ਸੂਦ ਵੱਲੋਂ ਇਸ ਕੰਮ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ।
ਸੋਨੂੰ ਸੂਦ ਟਵਿਟਰ ਤੇ ਕਾਫੀ ਐਕਟਿਵ ਹਨ ਅਤੇ ਉਹਨਾਂ ਦੇ ਨਾਲ ਸ਼ੋਸ਼ਲ ਮੀਡੀਆ ਰਾਹੀ ਕਾਫੀ ਲੋਕ ਜੁੜੇ ਹੋਏ ਹਨ । ਇਸ ਤੋਂ ਇਲਾਵਾ ਉਹਨਾਂ ਨੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਹਨ । ਸੋਨੂੰ ਸੂਦ ਨੇ ਪੰਜਾਬ ਵਿੱਚ ਪੈਰਾਮੈਡਿਕਲ ਸਟਾਫ ਨੂੰ 1500 ਪੀ.ਪੀ.ਆਈ ਕਿਟ ਅਤੇ ਪੁਲਿਸ ਅਫਸਰਾਂ ਨੂੰ 25000 ਫੇਸ ਸ਼ੀਲਡਜ ਵੀ ਦੇ ਚੁੱਕੇ ਹਨ । ਇਸ ਤੋਂ ਇਲਾਵਾ ਕਈ ਲੋਕਾਂ ਦੇ ਇਲਾਜ ਲਈ ਅਤੇ ਕਈ ਲੋਕਾਂ ਨੂੰ ਉਹਨਾਂ ਨੇ ਘਰ ਪਹੁੰਚਾਉਣ ਲਈ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ । ਉਹਨਾਂ ਨੇ ਕਈ ਗਰੀਬ ਬੱਚਿਆ ਦੀਆ ਫੀਸਾ ਅਤੇ ਕਈ ਗਰੀਬਾ ਦਾ ਇਲਾਜ਼ ਵੀ ਕਰਵਾਇਆ ਹੈ । ਇਸ ਲਈ ਲੋਕਾਂ ਨੇ ਉਹਨਾਂ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ ।