ਸਾਊਥ ਦੇ ਮਸ਼ਹੂਰ ਐਕਟਰ ਸੁਧੀਰ ਵਰਮਾ ਦਾ 33 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਪੁਲਿਸ ਅਨੁਸਾਰ 10 ਜਨਵਰੀ ਨੂੰ ਸੁਧੀਰ ਵਰਮਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਤੋਂ ਬਾਅਦ ਸੁਧੀਰ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਤਬੀਅਤ ਖਰਾਬ ਹੋਣ ‘ਤੇ ਉਹ ਹੈਦਰਾਬਾਦ ਸਥਿਤ ਆਪਣੇ ਰਿਸ਼ਤੇਦਾਰ ਦੇ ਘਰ ਗਏ ਸਨ, ਜਿੱਥੇ ਉਸ ਨੇ ਜ਼ਹਿਰ ਖਾਣ ਦੀ ਗੱਲ ਦੱਸੀ।
ਇਸ ਸਬੰਧੀ ਪਤਾ ਲੱਗਣ ਤੋਂ ਬਾਅਦ 21 ਜਨਵਰੀ ਨੂੰ ਉਨ੍ਹਾਂ ਨੂੰ ਵਿਸ਼ਾਖਾਪਟਨਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਕੱਲ੍ਹ ਯਾਨੀ 23 ਜਨਵਰੀ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਅਦਾਕਾਰ ਸੁਧਾਕਰ ਕੋਮਕੁਲਾ ਨੇ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰਦੇ ਹੋਏ ਇਸ ਦੁਖਦਾਈ ਖਬਰ ਸਬੰਧੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਰੰਗ ਤੇ ਸੁਆਦ ਨਹੀਂ, ਹੁਣ QR ਕੋਡ ਰਾਹੀਂ ਲੱਗੇਗਾ ਪਤਾ ਸ਼ਰਾਬ ਅਸਲੀ ਹੈ ਜਾਂ ਨਕਲੀ
ਮੀਡੀਆ ਰਿਪੋਰਟਾਂ ਮੁਤਾਬਕ ਸੁਧੀਰ ਲੰਬੇ ਸਮੇਂ ਤੋਂ ਚੰਗੇ ਰੋਲ ਅਤੇ ਉਨ੍ਹਾਂ ਦੇ ਪਸੰਦ ਅਨੁਸਾਰ ਕੰਮ ਨਾ ਮਿਲਣ ਕਾਰਨ ਡਿਪ੍ਰੈਸ਼ਨ ‘ਚ ਸਨ। ਜਿਸ ਕਾਰਨ ਉਨ੍ਹਾਂ ਨੇ ਖੁਦਕੁਸ਼ੀ ਵਰਗਾ ਕਦਮ ਚੁੱਕਿਆ। ਹਾਲਾਂਕਿ ਇਸ ਦਾ ਅਧਿਕਾਰਤ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ। ਸੁਧੀਰ ਵਰਮਾ ਦੇ ਦੋਸਤ ਅਤੇ ਕੋ-ਸਟਾਰ ਸੁਧਾਕਰ ਕੋਮਾਕੁਲ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸੁਧਾਕਰ ਨੇ ਆਪਣੇ ਟਵੀਟ ਵਿੱਚ ਲਿਖਿਆ- ਇੰਨਾ ਪਿਆਰਾ ਅਤੇ ਵਧੀਆ ਵਿਅਕਤੀ। ਤੁਹਾਡੇ ਨਾਲ ਕੰਮ ਕਰਕੇ ਚੰਗਾ ਲੱਗਾ। ਮੈਂ ਵਿਸ਼ਵਾਸ ਨਹੀਂ ਕਰ ਸਕਦਾ ਕਿ ਤੁਸੀਂ ਹੁਣ ਇਸ ਦੁਨੀਆਂ ਵਿੱਚ ਨਹੀਂ ਹੋ। ਓਮ ਸ਼ਾਂਤੀ।’ ਇਸ ਤੋਂ ਇਲਾਵਾ ਅਭਿਨੇਤਰੀ ਚਾਂਦਨੀ ਚੌਧਰੀ ਨੇ ਟਵੀਟ ‘ਚ ਲਿਖਿਆ- ਸੁਧੀਰ, ਤੁਹਾਡੇ ਜਾਣ ਨਾਲ ਮੇਰਾ ਦਿਲ ਟੁੱਟ ਗਿਆ ਹੈ, ਤੁਸੀਂ ਮਹਾਨ ਅਦਾਕਾਰ ਸੀ। ਅਸੀਂ ਤੁਹਾਨੂੰ ਯਾਦ ਕਰਾਂਗੇ।