Urvashi Rautela Mahesh Bhatt : ਸਿਨੇਮਾ ‘ਚ ਕਰੀਅਰ ਬਣਾਉਣ ਦੀਆਂ ਕੋਸ਼ਿਸ਼ਾ ਵਿੱਚ ਲੱਗੀਆਂ ਕੁੜੀਆਂ ਨੂੰ ਕੰਮ ਦਿਵਾਉਣ ਦੇ ਨਾਮ ਤੇ ਉਨ੍ਹਾਂ ਸਰੀਰਕ ਸ਼ੋਸ਼ਣ ਹੋ ਰਿਹਾ ਹੈ। ਇਸ ਬਲੈਕਮੇਲਿੰਗ ਦੇ ਮਾਮਲੇ ਵਿੱਚ ‘ਚ ਕੌਮੀ ਮਹੀਲਾ ਕਮੀਸ਼ਨ ਨੇ ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਅਤੇ ਅਦਾਕਾਰਾ ਉਰਵਸ਼ੀ ਰੌਤੇਲਾ ਸਣੇ ਕੁੱਝ ਹੋਰ ਲੋਕਾਂ ਖਿਲਾਫ਼ ਵੀ ਨੋਟਿਸ ਜਾਰੀ ਕੀਤਾ ਹੈ ।
ਦਰਅਸਲ ਸੋਸ਼ਲ ਐਕਟੀਵਿਸਟ ਯੋਗਤਾ ਨੇ ਆਪਣੀ ਸ਼ਿਕਾਇਤ ਵਿੱਚ ਇੱਕ ਕੰਪਨੀ ਦੇ ਪ੍ਰਮੋਟਰ ਦੇ ਖ਼ਿਲਾਫ ਇਲਜਾਮ ਲਗਾਇਆ ਹੈ ਕਿ ਉਸ ਨੇ ਕੁੜੀਆ ਨੂੰ ਕੰਮ ਦੇਣ ਦੇ ਬਹਾਨੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਅਤੇ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਹੈ ।ਅਜਿਹੇ ਮਾਮਲਿਆ ਵਿੱਚ ਗਵਾਹੀ ਦੇਣ ਲਈ ਊਰਵਸ਼ੀ ਰੌਤੇਲਾ ਅਤੇ ਮਹੇਸ਼ ਭੱਟ ਨੂੰ ਨੌਟਿਸ ਭੇਜਿਆ ਗਿਆ । ਉੱਥੇ ਹੀ ਇਸ ਪੂਰੇ ਮਾਮਲੇ ਵਿੱਚ ਮਹੇਸ਼ ਭੱਟ ਦੀ ਟੀਮ ਵੱਲੋਂ ਅਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨਿਰਦੇਸ਼ਕ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਰੇਖਾ ਸ਼ਰਮਾਂ ਵੱਲੋਂ ਕੋਈ ਵੀ ਨੋਟਿਸ ਨਹੀਂ ਮਿਲਿਆ ਹੈ ।